ਸੀਟੀਪੀ40ਏ - ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਾ ਤਨਮਏ ਬਖਸ਼ੀ।

ਤੇਜਿੰਦਰ ਕੌਰ ਥਿੰਦ, ਜਲੰਧਰ : ਤਨਮਏ ਬਖਸ਼ੀ ਵੀਰਵਾਰ ਨੂੰ ਲਵਲੀ ਪ੫ੋਫੈਸ਼ਨਲ ਯੂਨੀਵਰਸਿਟੀ ਪੁੱਜੇ ਤੇ ਉਨ੍ਹਾਂ ਨੇ ਐਲਪੀਯੂ ਦੇ ਵਿਦਿਆਰਥੀਆਂ ਨੂੰ ਮਸ਼ੀਨ ਲਰਨਿੰਗ (ਐੱਮਐੱਲ) ਦੇ ਭਵਿੱਖ ਬਾਰੇ ਜਾਣਕਾਰੀ ਦਿੱਤੀ। ਐੱਲਪੀਯੂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦਿਆਂ 15 ਸਾਲਾ ਟੈੱਕ-ਨਾਲੇਜ ਅੰਬੈਸਡਰ ਤਨਮਏ ਨੇ ਮਸ਼ੀਨ ਲਰਨਿੰਗ 'ਤੇ ਡੇਢ ਘੰਟੇ ਦੇ ਵਾਰਤਾਲਾਪ ਦੇ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।¢

ਟਰਾਂਟੋ ਵਾਸੀ ਤਨਮਏ ਐੱਲਪੀਯੂ ਕੈਂਪਸ 'ਚ ਆਪਣੇ ਮਾਤਾ-ਪਿਤਾ ਦੇ ਨਾਲ ਪੁੱਜੇ। ਉਨ੍ਹਾਂ ਦੱਸਿਆ ਕਿ ਸਿਰਫ਼ 5 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਈ ਐੱਪਸ ਅਤੇ ਕੋਡ ਵਿਕਸਿਤ ਕੀਤੇ ਹਨ।

ਤੰਮਏ ਨੇ ਮਸ਼ੀਨ ਲਰਨਿੰਗ ਤਕਨੀਕੀ ਬਾਰੇ ਸਪੱਸ਼ਟ ਕਰਦੇ ਕਿਹਾ ਕਿ ਇਹ ਮੈਥਮੇਟਿਕਲ ਮਾਡਲ ਬਣਾਉਣ ਲਈ ਜ਼ਰੂਰੀ ਸਮੂਹ ਹੈ, ਜੋ ਡੇਟਾ ਨੂੰ ਭਵਿੱਖਬਾਣੀਆਂ ਵਿੱਚ ਬਦਲ ਦਿੰਦਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮਸ਼ੀਨ ਲਰਨਿੰਗ ਕਲਾਉਡ ਕੰਪਿਊਟਿੰਗ ਅਤੇ ਬਲਾਕ ਲੜੀ ਦੀ ਤੁਲਣਾ ਵਿੱਚ ਜ਼ਿਆਦਾ ਬਹੁਮੁਖੀ ਹੈ ਅਤੇ ਇਸ ਵਿੱਚ ਖਾਸ ਸਮਰੱਥਾ ਹੈ¢ ਕਿਸੇ ਵਿਅਕਤੀ ਦੇ ਮਾਨਸਿਕ ਪੜਾਅ ਲਈ ਇੱਕ ਲਾਇਵ ਡੇਮੋ ਦੇ ਮਾਧਿਅਮ ਤੋਂ ਸਮਝਾਇਆ ਕਿ ਮਸ਼ੀਨ ਲਰਨਿੰਗ ਕੰਪਿਊਟਰ ਨੂੰ ਵਿਸ਼ਾਲ ਡੇਟਾਸੇਟ ਵਿੱਚ ਪੈਟਰਨ ਪਛਾਣਨ ਅਤੇ ਉਨ੍ਹਾਂ ਉੱਤੇ ਕਾਰਜ ਕਰਨ ਦਿੰਦਾ ਹੈ।¢