ਜੇਐੱਨਐੱਨ, ਜਲੰਧਰ : ਸ਼ਹਿਰ 'ਚ ਇਕ ਵਾਰ ਫਿਰ ਆਵਾਰਾ ਕੁੱਤੇ ਨੇ ਘਰ ਨੇੜੇ ਖੇਡਦੀ ਇਕ ਮਾਸੂਮ ਕੁੜੀ ਨੂੰ ਬੁਰੀ ਤਰ੍ਹਾਂ ਨੋਚ ਦਿੱਤੀ। ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਕੁੜੀ ਨੂੰ ਕੁੱਤੇ ਤੋਂ ਬਚਾ ਕੇ ਉਸ ਦੀ ਜਾਨ ਬਚਾਈ ਤੇ ਗੰਭੀਰ ਜ਼ਖ਼ਮੀ ਕੁੜੀ ਦਾ ਇਲਾਜ ਕਰਵਾਇਆ।

ਮਿਊਂਸੀਪਲ ਐਕਟ-1976 ਦੀ ਧਾਰਾ-9 'ਚ ਸਾਫ਼ ਨਿਯਮ ਹੈ ਕਿ ਆਵਾਰਾ ਜਾਨਵਰ ਕਾਰਨ ਕਿਸੇ ਦੀ ਜਾਨ ਜਾਣ ਜਾਂ ਜ਼ਖ਼ਮੀ ਹੋਣ ਲਈ ਨਗਰ ਨਿਗਮ ਦੇ ਕਮਿਸ਼ਨਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਉਨ੍ਹਾਂ ਖ਼ਿਲਾਫ਼ ਇਸ ਮਾਮਲੇ 'ਚ ਐੱਫਆਈਆਰ ਦਰਜ ਕਰਨ ਦਾ ਨਿਯਮ ਹੈ।

ਕਾਨੂੰਨ 'ਚ ਸਖ਼ਤ ਨਿਯਮ ਹੋਣ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀ ਸ਼ਹਿਰ 'ਚ ਲਗਾਤਾਰ ਵੱਧ ਰਹੇ ਮਾਮਲਿਆਂ 'ਚ ਅੱਖਾਂ 'ਤੇ ਪੱਟੀ ਬੰਨ੍ਹੇ ਹੋਏ ਹਨ। ਘਟਨਾਯਮ ਮੁਤਾਬਕ ਗਾਜੀਗੁੱਲਾ ਨੇੜੇ ਦੀਨਦਿਆਲ ਉਪਾਧਿਆਏ ਨਗਰ ਦੇ ਬਕਰਖਾਨਾ ਪਾਰਕ ਕੋਲ ਰਾਧੇਸ਼ਿਆਮ ਦੀ 5 ਸਾਲਾ ਧੀ ਨੀਰੂ ਗਲੀ 'ਚ ਖੇਡ ਰਹੀ ਸੀ। ਇਸ ਦੌਰਾਨ ਇਕ ਆਵਾਰਾ ਕੁੱਤੇ ਨੇ ਨੀਰੂ 'ਤੇ ਹਮਲਾ ਕਰਕੇ ਤਿੰਨ ਥਾਵਾਂ ਤੋਂ ਬੁਰੀ ਤਰ੍ਹਾਂ ਨੋਚ ਦਿੱਤਾ। ਕੁੜੀ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ਨੂੰ ਕੁੱਤੇ ਤੋਂ ਛੁਡਾਇਆ। ਲਹੂਲੁਹਾਨ ਕੁੜੀ ਨੂੰ ਰਿਸ਼ਤੇਦਾਰ ਸਿਵਲ ਹਸਪਤਾਲ ਲੈ ਕੇ ਪੁੱਜੇ। ਕੁੜੀ ਦੇ ਪਿੱਛਲੇ ਹਿੱਸੇ 'ਚ ਤਿੰਨ ਥਾਵਾਂ 'ਤੇ ਡੂੰਘੇ ਜ਼ਖ਼ਮ ਹੋ ਗਏ ਸੀ।

ਸਿਵਲ ਹਸਪਤਾਲ ਦੀ ਐਮਰਜੈਂਸੀ 'ਚ ਤਾਇਨਾਤ ਸਟਾਫ ਨੇ ਕੁੜੀ ਦੇ ਜ਼ਖ਼ਮਾਂ 'ਤੇ ਪੱਟੀ ਕਰਕੇ ਉਸ ਨੂੰ ਐਂਟੀ ਰੇਬੀਜ਼ ਟੀਕੇ ਲਾ ਕੇ ਘਰ ਭੇਜ ਦਿੱਤਾ। ਨਗਰ ਨਿਗਮ ਦੇ ਹੈਲਥ ਅਧਿਕਾਰੀ ਡਾ. ਸ਼੍ਰੀ ਿਯਸ਼ਨ ਦਾ ਕਹਿਣਾ ਹੈ ਕਿ ਹਰ ਸਾਲ ਸ਼ਹਿਰ 'ਚ ਆਵਾਰਾ ਕੁੱਤਿਆਂ ਦੀ ਗਿਣਤੀ 'ਚ ਲਗਪਗ 15 ਫ਼ੀਸਦੀ ਵਾਧਾ ਦਰਜ ਹੋ ਰਿਹਾ ਹੈ। ਸ਼ਹਿਰ 'ਚ ਆਵਾਰਾ ਕੁੱੁਤਿਆਂ ਦੀ ਗਿਣਤੀ ਲਗਪਗ 12-13 ਹਜ਼ਾਰ ਦੇ ਕਰੀਬ ਹੈ।

-- ਕੁੱਤੇ 'ਤੇ ਰੱਖੋ ਪੂਰੀ ਨਿਗਰਾਨੀ

ਸਿਵਲ ਹਸਪਤਾਲ ਦੇ ਮਾਈਯੋਬਾਇਓਲਾਜਿਸਟ ਡਾ. ਐਲਫਰਡ ਦੀ ਮੰਨੀਏ ਤਾਂ ਮੈਡੀਕਲ ਸਿਧਾਂਤਾਂ ਮੁਤਾਬਕ ਕੁੱਤੇ 'ਤੇ ਦੋ ਹਫ਼ਤੇ ਤਕ ਨਜ਼ਰ ਰੱਖਣੀ ਜ਼ਰੂਰੀ ਹੈ। ਜੇਕਰ ਕੁੱਤਾ ਪਾਗਲ ਹੋ ਜਾਵੇ ਜਾਂ ਮਰ ਜਾਵੇ ਤਾਂ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਲਾਈਲਾਜ ਰੇਬੀਜ਼ ਹੋਣ 'ਤੇ ਮਰੀਜ਼ ਹਾਈਡਰੋਫੋਬੀਆ ਦਾ ਸ਼ਿਕਾਰ ਹੋ ਜਾਂਦਾ ਹੈ।

-- ਜ਼ਖ਼ਮ ਨੂੰ ਕਪੜੇ ਧੋਣ ਵਾਲੇ ਸੋਡੇ ਤੇ ਸਾਬਣ ਨਾਲ ਵਾਰ-ਵਾਰ ਧੋਵੋ

- ਟਿੰਚਰ ਆਇਓਡੀਨ ਜਾਂ ਲਾਲ ਦਵਾਈ ਲਾ ਕੇ ਜ਼ਖ਼ਮ ਖੁੱਲ੍ਹਾ ਛੱਡ ਦਿਓ

- ਮਰੀਜ਼ ਨੂੰ 24 ਘੰਟੇ ਅੰਦਰ ਟਿਟਨੈੱਸ ਦਾ ਇੰਜੈਕਸ਼ਨ ਲਗਾਉਣ ਦੇ ਨਾਲ ਹੀ ਐਂਟੀ ਰੇਬੀਜ਼ ਟੀਕਾਕਰਨ ਸ਼ੁਰੂ ਕਰਵਾਓ।

-- ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਮੀਤ ਕੌਰ ਬਾਵਾ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ 'ਚ ਐਂਟੀ ਰੇਬੀਜ਼ ਟੀਕਿਆਂ ਦਾ ਪੂਰਾ ਸਟਾਕ ਹੈ। ਮਰੀਜ਼ਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾ ਰਿਹਾ ਹੈ। ਮਰੀਜ਼ ਨੂੰ ਟੀਕਾਕਰਨ ਕਰਵਾਉਣ ਲਈ 10 ਰੁਪਏ ਦੀ ਰਸੀਦ ਕੱਟਵਾਉਣੀ ਪੈਂਦੀ ਹੈ। ਇਸ ਲਈ ਆਧਾਰ ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ।

-- ਬੀਤੇ ਚਾਰ ਮਹੀਨੇ 'ਚ ਕੁੱਤਿਆਂ ਦਾ ਸ਼ਿਕਾਰ ਹੋਏ ਲੋਕਾਂ ਦਾ ਅੰਕੜਾ

- ਅਗਸਤ : 637

- ਸਤੰਬਰ : 580

- ਅਕਤੂਬਰ : 562

- ਨਵੰਬਰ : 518

-- ਐਕਟ 'ਚ ਐੱਫਆਈਆਰ ਦਾ ਨਿਯਮ

ਮਿਊਂਸੀਪਲ ਐਕਟ-1976 ਦੀ ਧਾਰਾ-9 'ਚ ਆਵਾਰਾ ਕੁੱਤਿਆਂ ਦੇ ਰੱਖਰਖਾਅ ਲਈ ਸ਼ਹਿਰੀ ਇਲਾਕਿਆਂ 'ਚ ਸਥਾਨਕ ਸਰਕਾਰਾਂ ਬਾਰੇ ਦੇ ਮੁਖੀ ਜ਼ਿੰਮੇਵਾਰ ਹਨ। ਜੇਕਰ ਕਿਸੇ ਵੀ ਹਾਦਸੇ 'ਚ ਕਿਸੇ ਦੀ ਜਾਨ ਜਾਂਦੀ ਹੈ ਜਾਂ ਜ਼ਖ਼ਮੀ ਹੁੰਦਾ ਹੈ ਤਾਂ ਇਸ ਲਈ ਸ਼ਹਿਰੀ ਇਲਾਕਿਆਂ 'ਚ ਸਿੱਧੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸੁਪਰੀਮ, ਮਹਾਨਗਰ 'ਚ ਨਗਰ ਨਿਗਮ ਕਮਿਸ਼ਨਰ, ਕਸਬਿਆਂ 'ਚ ਨਗਰ ਪ੍ਰੀਸ਼ਦ ਤੇ ਪੰਚਾਇਤ ਦੇ ਕਾਰਜਸਾਧਕ ਅਧਿਕਾਰੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦਾ ਨਿਯਮ ਹੈ।