ਸਟਾਫ ਰਿਪੋਰਟਰ, ਜਲੰਧਰ : ਕੁਆਲਿਟੀ ਐਜੂਕੇਸ਼ਨ ਲਈ ਦੁਨੀਆ ਭਰ 'ਚ ਜਾਣੇ ਜਾਂਦੇ ਹਾਵਰਡ ਬਿਜਨੈੱਸ ਸਕੂਲ ਪਬਲੀਸ਼ਿੰਗ ਨੇ ਡੀਏਵੀ ਯੂਨੀਵਰਸਿਟੀ 'ਚ ਫੈਕਲਟੀ ਡਵੈਲਪਮੈਂਟ ਸੈਸ਼ਨ ਕਰਵਾਇਆ। ਇਸ ਸੈਸ਼ਨ ਦਾ ਪ੍ਰਬੰਧ ਯੂੁਨੀਵਰਸਿਟੀ ਦੇ ਡਿਪਾਰਟਮੈਂਟ ਆਫ ਬਿਜਨੈੱਸ ਸਟਡੀਜ਼ ਨੇ ਕਰਵਾਇਆ। ਸੈਸ਼ਨ ਦੇ ਮੁੱਖ ਬੁਲਾਰੇ ਲਵ ਨਿਗਮ ਨੇ ਗਿਆਨ ਨੂੰ ਵਿਦਿਆਰਥੀਆਂ ਤਕ ਪਹੁੰਚਾਉਣ ਦੇ ਤਰੀਕਿਆਂ 'ਤੇ ਰੋਸ਼ਨੀ ਪਾਈ।

ਉਨ੍ਹਾਂ ਹਾਵਰਡ ਬਿਜਨੈੱਸ ਸਕੂਲ ਦੀ ਵੈੱਬਸਾਈਟ 'ਤੇ ਡਾਊਨਲੋਡ ਕੀਤੇ ਜਾ ਸਕਣ ਵਾਲੇ ਟੂਲਸ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਇਨ੍ਹਾਂ ਆਨਲਾਈਨ ਟੂਲਸ ਦੀ ਵਰਤੋਂ ਕਰਨੀ ਵੀ ਸਿਖਾਈ। ਡੀਏਵੀ ਯੂਨੀਵਰਸਿਟੀ ਦੇ ਡੀਨ ਅਕੈਡਮਿਕ ਦੇਸ਼ ਬੰਧੂ ਗੁਪਤਾ ਨੇ ਕਿਹਾ ਅੱਜ ਦੇ ਬਦਲਦੇ ਸਮੇਂ 'ਚ ਦੁਨੀਆਂ ਦੇ ਨਾਲ ਕਦਮ ਮਿਲਾ ਕੇ ਚਲਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਇਸ ਨਾਲ ਫੈਕਲਟੀ ਤੇ ਵਿਦਿਆਰਥੀਆਂ ਨੂੰ ਬਹੁਤ ਲਾਭ ਪਹੁੰਚੇਗਾ।