ਸਤਿੰਦਰ ਸ਼ਰਮਾ, ਫਿਲੌਰ :

ਨੇੜਲੇ ਪਿੰਡ ਨਗਰ ਵਿਖੇ ਅੰਬੇਡਕਰ ਸਾਥੀਆਂ ਵਲੋਂ ਸਾਂਝੇ ਤੌਰ 'ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਅੰਬੇਡਕਰ ਫੋਰਸ ਦੇ ਪ੍ਰਧਾਨ ਰਣਜੀਤ ਪਵਾਰ ਨੇ ਕਿਹਾ ਭਾਰਤ ਵਾਸੀਆਂ ਨੂੰ ਬਾਬਾ ਸਾਹਿਬ 'ਤੇ ਮਾਣ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਤਮਾਮ ਜ਼ਿੰਦਗੀ ਦਲਿਤਾਂ ਤੇ ਗਰੀਬਾਂ ਨੂੰ ਸਮਾਨਤਾ ਦੇ ਹੱਕ ਦਵਾਉਣ ਲਈ ਦੇਸ਼ ਦੇ ਲੇਖੇ ਲਾ ਦਿੱਤੀ।

ਉਨ੍ਹਾਂ ਕਿਹਾ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਲਿਖ ਕੇ ਭਾਰਤੀਆਂ ਨੂੰ ਇਕ ਮਾਲਾ ਵਿਚ ਪਰੋਣ ਦਾ ਯਤਨ ਕੀਤਾ ਸੀ ਪਰ ਭਾਜਪਾ ਤੇ ਹੋਰ ਮਨੂੰਵਾਦੀ ਪਾਰਟੀਆਂ ਵਲੋਂ ਉਸ ਨੂੰ ਸੰਪੂਰਨ ਤੌਰ 'ਤੇ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਦੇਸ਼ ਤਰੱਕੀ ਵੱਲ ਨਹੀਂ ਜਾ ਪਾ ਰਿਹਾ। ਉਨ੍ਹਾਂ ਕਿਹਾ ਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਇਸ ਮੌਕੇ ਪਿੰਡ ਨਗਰ ਦੇ ਸਰਪੰਚ ਸੁਰਿੰਦਰ ਮੋਹਣ, ਅੰਬੇਡਕਰ ਫੋਰਸ ਦੇ ਚੇਅਰਮੈਨ ਡਾ. ਸਤੀਸ਼ ਗੌਤਮ, ਪਰਮਜੀਤ ਪਵਾਰ, ਚਰੰਜੀ ਬਾਘਾ, ਿਛੰਦਾ ਜਾਇਸਵਾਲ ਰਸੂਲਪੁਰ, ਵਿਜੇ ਚੁੰਬਰ, ਡਾ. ਗੁਰਦੀਪ ਰਸੂਲਪੁਰ, ਹੰਸ ਰਾਜ ਮੋਮੀ, ਨਿਰਮਲ ਸਿੰਘ, ਜਸਵੰਤ ਬਿੱਟੂ ਤੇ ਹੋਰ ਹਾਜ਼ਰ ਸਨ।