ਸੁਖਪਾਲ ਸਿੰਘ ਹੰੁਦਲ, ਕਪੂਰਥਲਾ : ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਜੱਜ ਵਲੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ ਤੋਂ ਪ੫ਾਪਤ ਹਦਾਇਤਾਂ ਮੁਤਾਬਕ ਪੈਨ ਇੰਡੀਆ ਕੈਂਪੇਨ ਅਤੇ ਮਹੀਨਾਵਾਰ ਨਿਰੀਖਣ ਤਹਿਤ ਅੱਜ ਕੇਂਦਰੀ ਜੇਲ੍ਹ ਕਪੂਰਥਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸਚਿਨ ਸ਼ਰਮਾ ਐਡੀਸ਼ਨਲ ਸੈਸ਼ਨ ਜੱਜ, ਜਾਪਿੰਦਰ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੫ੇਟ-ਕਮ-ਸਕੱਤਰ ਜ਼ਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਜਲੰਧਰ, ਸੰਜੀਵ ਕੁੰਦੀ ਚੀਫ ਜੂਡੀਸ਼ੀਅਲ ਮੈਜਿਸਟ੫ੇਟ-ਕਮ-ਸਕੱਤਰ ਜਿਲ੍ਹਾ ਕਾਨੰੂਨੀ ਸੇਵਾਵਾਂ ਅਥਾਰਟੀ ਕਪੂਰਥਲਾ ਤੇ ਹਰਪ੫ੀਤ ਕੌਰ ਪਿ੫ੰਸੀਪਲ ਮੈਜਿਸਟ੫ੇਟ ਜੁਵੇਨਾਇਲ ਜਸਟਿਸ ਬੋਰਡ ਕਪੂਰਥਲਾ ਉਨ੍ਹਾਂ ਦੇ ਨਾਲ ਸਨ। ਮਾਣਯੋਗ ਜੱਜ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੈਨ ਇੰਡੀਆ ਦੇ ਤਹਿਤ ਜ਼ੇਲ੍ਹ ਵਿੱਚ ਬੰਦ ਸਜਾ ਭੁਗਤ ਰਹੇ ਕੈਦੀਆਂ ਨੂੰ ਉਨ੍ਹਾਂ ਦੀਆਂ ਬਣਦੀਆਂ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਕੈਂਪੇਨ ਨੂੰ ਪ੫ਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸੈਸ਼ਨ ਜੱਜ ਤੇ ਬਾਕੀ ਜੱਜ ਸਾਹਿਬਾਨ ਵੱਲੋਂ ਸਜਾ ਭੁਗਤ ਰਹੇ ਕੈਦੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਇਲਾਵਾ ਵਕੀਲਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕੈਦੀਆਂ ਨੂੰ ਅਪੀਲਾਂ ਦਾਇਰ ਕਰਨ ਲਈ ਮੁਫਤ ਵਕੀਲ ਮੁਹੱਈਆ ਕਰਵਾਉਣ, ਉਨ੍ਹਾਂ ਦੀਆਂ ਚੱਲ ਰਹੀਆਂ ਅਪੀਲਾਂ ਦਾ ਸਟੇਟਸ ਰਿਪੋਰਟ ਅਗਲੀ ਤਰੀਖ ਪੇਸ਼ੀ ਅਤੇ ਹੋਰ ਲੌੜੀਂਦੇ ਦਸਤਾਵੇਜ ਮੁਫ਼ਤ ਮੁਹੱਇਆ ਕਰਵਾਉਣ ਦੇ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਜੇਲ੍ਹ ਪੁਹੰਚਣ ਉਪਰੰਤ ਸਭ ਤੋਂ ਪਹਿਲਾਂ ਪੇਸ਼ੀ ਤੇ ਜਾਣ ਵਾਲੇ ਹਵਾਲਾਤੀਆਂ ਨਾਲ ਮਾਨਯੋਗ ਜੱਜ ਸਾਹਿਬ ਵਲੋਂ ਡਿਉਡੀ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਪੇਸ਼ ਆਉਂਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਉਸ ਉਪਰੰਤ ਮਾਣਯੋਗ ਜੱਜ ਸਾਹਿਬ ਵੱਲੋਂ ਵੱਖ-ਵੱਖ ਬੈਰਕਾਂ ਦਾ ਦੌਰਾ ਕੀਤਾ ਗਿਆ ਅਤੇ ਬੈਰਕਾਂ ਵਿੱਚ ਰਹਿ ਰਹੇ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਮਾਨਯੋਗ ਜੱਜ ਸਾਹਿਬ ਵਲੋ ਲੰਬੇ ਸਮੇਂ ਤੋਂ ਬੰਦ ਹਵਾਲਾਤੀਆਂ ਨਾਲ ਨਿੱਜੀ ਤੌਰ ਤੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਮਾਣਯੋਗ ਜੱਜ ਸਾਹਿਬ ਨੇ ਜੇਲ੍ਹ ਪ੫ਸਾਸ਼ਨ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫ਼ਤ ਵਕੀਲ ਦੀਆਂ ਸੇਵਾਵਾਂ ਉਪਲਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਪਰੰਤ ਮਾਨਯੋਗ ਜੱਜ ਸਾਹਿਬ ਵਲੋਂ ਸੈਂਟਰਲ ਜੇਲ੍ਹ ਵਿਚ ਬੰਦ ਸਮੂਹ ਐਚ.ਆਈ.ਵੀ. ਬਿਮਾਰੀ ਨਾਲ ਪੀੜਿਤ ਹਵਾਲਾਤੀਆਂ ਅਤੇ ਕੈਦੀਆਂ ਦਾ ਸੰਭਵ ਇਲਾਜ ਕਰਵਾਉਣ ਲਈ ਜੇਲ੍ਹ ਪ੫ਸਾਸ਼ਨ ਤੇ ਸਿਵਲ ਸਰਜਨ, ਕਪੂਰਥਲਾ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਉਸ ਉਪਰੰਤ ਮਾਨਯੋਗ ਜੱਜ ਸਾਹਿਬ ਵੱਲੋ ਵੂਮੈਨ ਬੈਰਕ ਦਾ ਦੌਰਾ ਕੀਤਾ ਗਿਆ। ਵੂਮੈਨ ਬੈਰਕ ਵਿੱਚ ਬੰਦ ਅੌਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮਾਣਯੋਗ ਜੱਜ ਸਾਹਿਬ ਵੱਲੋ ਮੌਕੇ ਤੇ ਜੇਲ੍ਹ ਪ੫ਸ਼ਾਸਨ ਨੂੰ ਲੌੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਤੋਂ ਬਾਅਦ ਮਾਣਯੋਗ ਜੱਜ ਸਾਹਿਬ ਵੱਲੋ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸੁਰਿੰਦਰਪਾਲ ਖੰਨਾ ਸੁਪਰਡੈਂਟ ਮਾਡਰਨ ਜੇਲ੍ਹ ਕਪੂਰਥਲਾ, ਨਵਇੰਦਰ ਸਿੰਘ ਡਿਪਟੀ ਸੁਪਰਡੈਂਟ, ਸੁਸ਼ੀਲ ਕੁਮਾਰ ਵਾਰੰਟ ਅਫਸਰ, ਸਤਨਾਮ ਸਿੰਘ ਵਾਰੰਟ ਅਫਸਰ, ਪਲਵਿੰਦਰ ਸਿੰਘ ਸੁਪਰਡੈਂਟ ਸੈਸ਼ਨ ਕੋਰਟ, ਟੀਮ ਮੈਂਬਰਾਨ ਵਿਕਾਸ ਓਪਲ ਐਡਵੋਕੇਟ, ਮਨਦੀਪ ਸਿੰਘ ਐਡਵੋਕੇਟ, ਮਨਜੀਤ ਕੌਰ ਐਡਵੋਕੇਟ, ਹਰਮਨਦੀਪ ਸਿੰਘ ਬਾਵਾ ਐਡਵੋਕੇਟ, ਪਰਮਜੀਤ ਕੌਰ ਕਾਹਲੋ ਐਡਵੋਕੇਟ, ਮਾਧਵ ਧੀਰ ਐਡਵੋਕੇਟ ਤੋਂ ਇਲਾਵਾ ਜ਼ਿਲ੍ਹਾ ਅਥਾਰਟੀ ਦਾ ਸਟਾਫ, ਪੈਰਾ ਲੀਗਲ ਵਲੰਟੀਅਰਸ ਤੇ ਜੇਲ੍ਹ ਕਰਮਚਾਰੀ ਹਾਜ਼ਰ ਸਨ।