ਦੀਪਕ, ਕਪੂਰਥਲਾ : ਭਾਰਤੀ ਡਾਕ ਵੱਲੋਂ ਮਨਾਏ ਜਾ ਰਹੇ ਰਾਸ਼ਟਰੀ ਡਾਕ ਹਫ਼ਤੇ ਤਹਿਤ ਕਪੂਰਥਲਾ ਡਵੀਜ਼ਨਲ ਦਫ਼ਤਰ ਵਿਖੇ ਗਾਹਕ ਮਿਲਣੀ ਕਰਵਾਈ ਗਈ।

ਇਸ ਮੌਕੇ ਕਪੂਰਥਲਾ ਡਵੀਜ਼ਨ ਦੇ ਡਾਕਘਰਾਂ ਦੇ ਸੁਪਰਡੈਂਟ ਦਿਲਬਾਗ ਸਿੰਘ ਸੂਰੀ ਨੇ ਗਾਹਕਾਂ ਨੂੰ ਡਾਕ ਵਿਭਾਗ ਵੱਲੋਂ ਪੇਸ਼ ਕੀਤੇ ਪ੫ੀਮੀਅਮ ਉਤਪਾਦਾਂ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਬਿਹਤਰ ਤੇ ਨਵੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਡਾਕ ਵਿਭਾਗ ਵੱਲੋਂ ਆਪਣਾ ਸਾਰਾ ਸੇਵਿੰਗ ਬੈਂਕ ਡਾਟਾ 'ਕੋਰ ਇੰਟੀਗ੫ੇਟਿਡ ਸਰਵਿਸ' ਨਾਲ ਜੋੜਿਆ ਹੈ, ਜਿਸ ਸਦਕਾ ਕੋਈ ਵੀ ਬੱਚਤ ਖਾਤਾ ਧਾਰਕ ਭਾਰਤ ਵਿਚ ਕਿਸੇ ਵੀ ਡਾਕ ਘਰ ਜਾਂ ਏਟੀਐੱਮ ਤੋਂ ਪੈਸੇ ਜਮਾਂ ਕਰਵਾ ਸਕਦਾ ਹੈ ਜਾਂ ਕੱਢਵਾ ਸਕਦਾ ਹੈ। ਉਨ੍ਹਾਂ ਦੱਸਿਆ ਪਿਛਲੇ ਮਹੀਨੇ ਵਿਭਾਗ ਵੱਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਤਰ੍ਹਾਂ ਕੋਈ ਵੀ ਪੀਓਐੱਸਬੀ ਜਮ੍ਹਾਂਕਰਤਾ ਆਪਣੇ ਐੱਸਬੀ ਖਾਤੇ ਨੂੰ ਆਈਪੀਪੀਬੀ ਨਾਲ ਜੋੜ ਸਕਦਾ ਹੈ ਤੇ ਆਰਟੀਸੀਐੱਸ, ਐੱਨਐੱਫਟੀ, ਜਿਵੇਂ ਕਿ ਬਿਜਲੀ, ਪਾਣੀ ਦੇ ਬਿੱਲ ਆਦਿ ਵਰਗੀਆਂ ਸਾਰੀਆਂ ਇੰਟਰਨੈੱਟ ਆਧਾਰਿਤ ਸੇਵਾਵਾਂ ਪ੫ਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਵਿਭਾਗ ਦੀ ਇਕ ਪੀਓਪੀਐੱਸਕੇ ਬ੫ਾਂਚ ਫਗਵਾੜਾ ਵਿਖੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ ਜਿਸ ਤੋਂ ਫਗਵਾੜਾ ਦੇ ਨੇੜਲੇ ਇਲਾਕਿਆਂ ਦਾ ਕੋਈ ਵੀ ਭਾਰਤੀ ਆਪਣੇ ਪਾਸਪੋਰਟ ਨਾਲ ਸਬੰਧਤ ਸੇਵਾਵਾਂ ਹਾਸਲ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਗਾਹਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੈਅ ਸਮਾਂ ਸੀਮਾ ਅੰਦਰ ਕੀਤਾ ਜਾਂਦਾ ਹੈ। ਇਸ ਮੌਕੇ ਗਾਹਕਾਂ ਨੇ ਡਾਕ ਵਿਭਾਗ ਵੱਲੋਂ ਆਪਣੀਆਂ ਸੇਵਾਵਾਂ ਵਿਚ ਕੀਤੇ ਨਵੇਂ ਸੁਧਾਰਾਂ ਤੇ ਸ਼ੁਰੂ ਕੀਤੀ ਗਈ ਨਵੀਨ ਤਕਨਾਲੋਜੀ ਦੀ ਸਰਾਹਨਾ ਕੀਤੀ। ਇਸ ਮੌਕੇ ਏਐੱਸਪੀ (ਹੈੱਡ ਕੁਆਰਟਰ) ਮਹੇਸ਼ ਬਿੰਦਲ, ਪੋਸਟ ਮਾਸਟਰ ਕਪੂਰਥਲਾ ਰਾਜਿੰਦਰ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।