ਯਤਿਨ ਸ਼ਰਮਾ, ਫਗਵਾੜਾ : ਬਾਰ ਕੌਂਸਲ ਪੰਜਾਬ ਤੇ ਹਰਿਆਣਾ ਲਈ 2 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸਕੱਤਰ ਐਡਵੋਕੇਟ ਹਰਪ੫ੀਤ ਸਿੰਘ, ਰਾਜਨ ਬਰਾੜ ਨੇ ਅੱਜ ਫਗਵਾੜਾ ਵਿਖੇ ਪਹੁੰਚਣ ਤੇ ਚੋਣ ਪ੫ਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਕੀਲਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਾਰੇ ਵਕੀਲ ਉਨ੍ਹਾਂ ਨੂੰ ਪਿਛਲੇ ਸਾਲਾਂ ਵਿੱਚ ਕੀਤੇ ਗਏ ਕੰਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਵੋਟਾਂ ਪਾਉਣ ਤਾਂ ਕਿ ਬਾਰ ਕੌਂਸਲ ਦੀਆਂ ਲਟਕ ਰਹੀਆਂ ਮੰਗਾਂ ਨੂੰ ਪੂਰਾ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਹਰ ਇੱਕ ਸਮੱਸਿਆ ਦੀ ਸੁਣਵਾਈ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਉਨ੍ਹਾਂ ਦਾ ਫਗਵਾੜਾ ਪਹੁੰਚਣ ਤੇ ਬਾਰ ਐਸੋਸੀਏਸ਼ਨ ਫਗਵਾੜਾ ਦੇ ਪ੫ਧਾਨ ਐਡਵੋਕੇਟ ਹਰਮਿੰਦਰ ਸਿਆਲ ਦੀ ਅਗਵਾਈ ਵਿੱਚ ਰਾਜਨ ਬਰਾੜ ਦਾ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਲੋਕੇਸ਼ ਨਾਰੰਗ, ਜਸਵੀਰ ਸਿੰਘ ਪਰਮਾਰ, ਵਿਜੈ ਸ਼ਰਮਾ, ਲਲਿਤ ਚੋਪੜਾ, ਐੱਸਐੱਲ ਵਿਰਦੀ, ਸ਼ਾਰਦਾ ਰਾਮ, ਆਰਕੇ ਭਾਟੀਆ, ਕੁਲਦੀਪ ਕੁਮਾਰ, ਰੁਪਿੰਦਰ ਕੌਰ, ਸੁਖਵਿੰਦਰ ਸਿੰਘ, ਅਨੀਤਾ ਕੌੜਾ, ਕਰਮਪਾਲ ਸਿੰਘ, ਐੱਸਐੱਨ ਅਗਰਵਾਲ, ਜਰਨੈਲ ਸਿੰਘ ਆਦਿ ਮੌਜੂਦ ਸਨ।