ਜਨਕ ਰਾਜ ਗਿੱਲ, ਕਰਤਾਰਪੁਰ : ਨੀਲਕੰਠ ਦਸਹਿਰਾ ਕਮੇਟੀ ਦੇ ਪ੫ਧਾਨ ਵਲੋਂ ਮਨਾਏ ਜਾ ਰਹੇ 16ਵੇਂ ਦਸਹਿਰਾ ਪੁਰਬ ਸਬੰਧੀ ਬੁੱਧਵਾਰ ਦਸਹਿਰਾ ਮੈਦਾਨ 'ਚ ਹਨੂੰਮਾਨ ਧਵਜ ਸਥਾਪਿਤ ਕਰਨ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਪ੫ਭੂ ਸ਼੫ੀ ਰਾਮ, ਸੀਤਾ ਲਕਸ਼ਮਣ, ਪਵਨ ਪੁੱਤਰ ਹਨੂੰਮਾਨ ਤੇ ਮਾਂ ਭਗਵਤੀ ਦੇ ਪਾਵਨ ਸਰੂਪਾਂ ਦੀਆਂ ਸੁੰਦਰ ਝਾਕੀਆਂ ਸਜਾਇਆ ਗਿਆ। ਬੱਬੀ ਬਾਬਾ ਮੁੱਖ ਸੇਵਾਦਾਰ ਗਨੂੰ ਦੀ ਬਗੀਚੀ, ਨੀਲਕੰਠ ਦਸਹਿਰਾ ਕਮੇਟੀ ਪ੫ਧਾਨ ਰਾਜ ਕੁਮਾਰ ਅਰੋੜਾ ਦੀ ਦੇਖ ਰੇਖ ਹੇਠ ਕੀਤਾ ਗਿਆ¢ ਸ਼ੋਭਾ ਯਾਤਰਾ ਦਾ ਰਸਮੀ ਆਗਾਜ਼ ਹਿਊਮਨ ਰਾਈਟਜ਼ ਦੇ ਪ੫ਧਾਨ ਓਂਕਾਰ ਸਿੰਘ ਮਿੱਠੂ ਤੇ ਉਨ੍ਹਾਂ ਦੀ ਪਤਨੀ ਹਰਪੀ੫ਤ ਕੌਰ ਵਲੋਂ ਕੰਜਕ ਤੇ ਜਿਓਤੀ ਪੂਜਨ ਕਰਦਿਆਂ ਕੀਤਾ¢ ਮੁਖ ਮਹਿਮਾਨ ਵਜੋਂ ਪ੫ਧਾਨ ਨਗਰ ਕੌਂਸਲ ਸੂਰਜਭਾਨ ਹਾਜ਼ਰ ਹੋਏ। ਇਸ ਮੌਕੇ ਕਮੇਟੀ ਸੰਸਥਾਪਕ ਨਾਥੀ ਸਨੋਤਰਾ, ਰਾਜ ਕੁਮਾਰ ਅਰੋੜਾ, ਬਿਟੂ ਸਨੋਤਰਾ, ਹਰੀਪਾਲ, ਹਰਿਚੰਦ ਗਿਰਧਰ, ਸੁਰਿੰਦਰ ਆਨੰਦ ਤੇ ਹੋਰ ਸ਼ਰਧਾਲੂਆਂ ਨੇ ਜੈਕਾਰਿਆਂ ਨਾਲ ਰੇਲਵੇ ਰੋਡ ਕਪੂਰਥਲਾ ਵਿਖੇ ਪ੫ਵੀਨ ਚੋਪੜਾ ਤੇ ਕੰਚਨ ਚੋਪੜਾ ਹਥੋਂ ਭੂਮੀ ਪੁਜਣ ਕਰਦੇ ਹੋਏ ਹਨੂੰਮਾਨ ਧਵਜ਼ ਸਥਾਪਿਤ ਕੀਤਾ। ਉਪਰੰਤ ਕਮੇਟੀ ਨੇ ਆਏ ਪਤਵੰਤੇ ਸਨਮਾਨਿਤ ਕੀਤੇ।