ਪ੫ਣਵ ਕੁਮਾਰ ਗੇਹਲੋਂ, ਭੋਗਪੁਰ : ਸ੫ੀ ਗੁਰੂ ਹਰਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ ਦੀ ਐਥਲੈਟਿਕਸ ਟੀਮ ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਐਥਲੈਟਿਕਸ ਅੰਡਰ-14 ਲੜਕੇ 'ਚੋਂ ਅੱਵਲ ਜ਼ਿਲ੍ਹੇ ਭਰ 'ਚੋਂ ਅਵੱਲ ਰਹੀ। ਜਾਣਕਾਰੀ ਦਿੰਦਿਆਂ ਖੇਡ ਅਕੈਡਮੀ ਦੇ ਪ੫ਧਾਨ ਕਮਲਜੀਤ ਸਿੰਘ ਡੱਲੀ ਨੇ ਦੱਸਿਆ ਖਿਡਾਰੀ ਰਹਿਮ ਅਲੀ ਨੇ 600 ਮੀ. ਤੇ 400 ਮੀ. 4.100 ਮੀਟਰ ਰਿਲੇਅ ਸੈਕਿੰਡ 'ਚ ਪੂਰੀ ਕੀਤੀ ਤੇ ਪਹਿਲੇ ਸਥਾਨ 'ਤੇ ਰਿਹਾ।

ਪਵਨਪ੫ੀਤ ਸਿੰਘ ਡਿਸਕਸ ਥਰੋ 'ਚੋਂ ਫਸਟ ਤੇ ਗੋਲਾ ਸੁੱਟਣ 'ਚ ਥਰਡ ਰਿਹਾ। ਗੁਰਕੀਰਤ ਸਿੰਘ ਡਿਸਕਸ ਥਰੋ 'ਚੋਂ ਸੈਕਿੰਡ, ਅਨੁਜ 4.100 ਮੀ. ਰਿਲੇਅ ਸੈਕਿੰਡ 200 ਮੀ. 'ਚੋਂ ਥਰਡ, ਸੁਨੀਲ ਕੁਮਾਰ 4.100 ਮੀ. ਰਿਲੇਅ ਸੈਕਿੰਡ, ਸ਼ਰਨ ਕੁਮਾਰ 4.100 ਮੀ. ਰਿਲੇਅ ਸੈਕਿੰਡ, ਕੁੜੀਆਂ 'ਚੋਂ ਸਲੀਮਾ 400 ਮੀ. ਫਸਟ, ਉੱਚੀ ਛਾਲ 'ਚੋਂ ਸੈਕਿੰਡ ਤੇ 600 ਮੀਟਰ 'ਚੋਂ ਥਰਡ ਰਹੀ। ਇਸ ਮੌਕੇ ਡੱਲੀ ਨੇ ਕਿਹਾ ਇਸ ਮਿਹਨਤ ਦਾ ਸਾਰਾ ਸਿਹਰਾ ਕੋਚ ਨਰਿੰਦਰ ਸਿੰਘ ਤੇ ਕੋਚ ਭੁਪਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਵਾਈ। ਇਸ ਮੌਕੇ ਈਓ ਰਮਾ ਜੀਤ, ਹਰਵਿੰਦਰ ਸਿੰਘ, ਅਮੋਲਕ ਸਿੰਘ ਡੱਲੀ, ਸਤਨਾਮ ਸਿੰਘ ਤੇ ਹੋਰ ਹਾਜ਼ਰ ਸਨ।