ਕੁਲਵਿੰਦਰ ਸਿੰਘ, ਜਲੰਧਰ : ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੫ਧਾਨ ਰਜਿੰਦਰ ਸਿੰਘ ਤੇ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਨੇ ਕਿਹਾ ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥਣਾਂ ਨੂੰ ਬਰਾਬਰੀ ਦੇ ਹੱਕ ਲਈ 6 ਜਥੇਬੰਦੀਆਂ 'ਤੇ ਅਧਾਰਿਤ, ਸਾਂਝਾ ਵਿਦਿਆਰਥੀ ਮੋਰਚਾ ਸੰਘਰਸ਼ ਕਰ ਰਿਹਾ ਹੈ। ਇਸ 'ਚ ਕੁੜੀਆਂ ਦਾ ਹੋਸਟਲ 24 ਘੰਟੇ ਖੁੱਲ੍ਹੇ ਰੱਖਣ ਦੀ ਮੰਗ ਸ਼ਾਮਲ ਹੈ। ਬੀਤੇ ਦਿਨ ਵੱਡੀ ਗਿਣਤੀ 'ਚ ਗੁੰਡਿਆਂ ਨੇ ਧਰਨੇ 'ਤੇ ਹਮਲਾ ਕੀਤਾ ਤੇ ਧਰਨਾਕਾਰੀਆਂ ਦੇ ਗੰਭੀਰ ਜ਼ਖ਼ਮੀ ਕਰ ਦਿੱਤਾ।

ਪੀਐੱਸਯੂ ਆਗੂਆਂ ਨੇ ਕਿਹਾ ਇਸ ਤੋਂ ਪਹਿਲਾਂ ਵੀ ਧਰਨੇ 'ਤੇ ਹਮਲਾ ਹੋਇਆ ਸੀ। ਹਮਲਾਵਰਾਂ 'ਤੇ ਕਾਰਵਾਈ ਕਰਨ ਦੀ ਬਜਾਏ ਪੀਐੱਸਯੂ ਦੇ ਸੂਬਾਈ ਆਗੂਆਂ ਅਮਨਦੀਪ ਸਿੰਘ ਤੇ ਗੁਰਸੇਵਕ ਸਿੰਘ ਤੂਰ ਸਮੇਤ ਡੀਐੱਸਓ ਦੇ ਆਗੂਆਂ 'ਤੇ ਹੀ ਪਰਚੇ ਦਰਜ ਕਰ ਦਿੱਤੇ ਗਏ¢।ਉਨ੍ਹਾਂ ਕਿਹਾ ਯੁਨੀਵਰਸਿਟੀ ਅਥਾਰਿਟੀ ਯੁਜੀਸੀ ਤੇ ਸੰਵਿਧਾਨਿਕ ਹੱਕਾਂ ਦੀਆਂ ਧੱਜੀਆਂ ਉਡਾ ਕੇ ਲੜਕੀਆਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇ ਰਹੀ ਕਿ ਅਥਾਰਿਟੀ 8 ਵਜੇ ਤੋਂ ਬਾਅਦ ਸਕਿਓਰਿਟੀ ਨਹੀਂ ਦੇ ਸਕਦੀ ¢ਪਰ ਅੱਜ ਲੜਕੀਆਂ 'ਤੇ 8 ਵਜੇ ਤੋਂ ਪਹਿਲਾਂ ਹਮਲਾ ਹੋ ਗਿਆ। ਉਨ੍ਹਾਂ ਕਿਹਾ ਇਸ ਹਮਲੇ 'ਚ ਕੁੜੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ, ਜਿਸ ਤੋਂ ਸਪਸ਼ਟ ਹੈ ਕਿ ਯੁਨੀਵਰਸਿਟੀ ਅਥਾਰਿਟੀ ਅਸਲ 'ਚ ਕੁੜੀਆਂ ਨੂੰ ਸੁਰੱਖਿਆ ਦੇਣਾ ਹੀ ਨਹੀਂ ਚਾਹੁੰਦੀ, ਜਿਸ ਦਾ ਕਾਰਨ ਅਥਾਰਿਟੀ ਦਾ ਰੂੜੀਵਾਦੀ ਸੋਚ ਹੋਣਾ ਹੈ।

ਪੀਐੱਸਯੂ ਨੇ ਸਮੁੱਚੇ ਪੰਜਾਬ ਦੇ ਵਿਦਿਆਰਥੀਆਂ ਨੂੰ 11 ਅਕਤੂਬਰ ਨੂੰ ਰਜਿਸਟਰਾਰ ਮਨਜੀਤ ਸਿੰਘ ਨਿੱਜਰ ਨੂੰ ਅਹੁਦੇ ਤੋਂ ਹਟਾਉੁਣ, ਨਿਸ਼ਾਨ ਸਿੰਘ ਦਿਓਲ ਤੇ ਸਕਿਓਰਿਟੀ ਅਫਸਰ ਗੁਰਤੇਜ ਸਿੰਘ ਨੂੰ ਬਰਖਾਸਤ ਕਰਵਾਉੁਣ ਤੇ ਸੰਘਰਸ਼ ਕਰ ਰਹੀਆਂ ਵਿਦਿਆਰਥਣਾਂ ਦੀਆਂ ਮੰਗਾਂ ਮਨਵਾਉੁਣ ਲਈ ਇਸ ਸੰਘਰਸ਼ ਦੇ ਪੱਖ ਵਿੱਚ ਨਿਤੱਰਨ ਦਾ ਸੱਦਾ ਦਿਤਾ।