ਸੁਖਜੀਤ ਕੁਮਾਰ, ਕਿਸ਼ਨਗੜ੍ਹ : ਡੇਰਾ ਬ੍ਰਹਮਲੀਨ ਸੰਤ ਸਰਵਣ ਦਾਸ ਸਚਖੰਡ ਬੱਲਾਂ ਦੇ ਸੰਸਥਾਪਕ ਬ੍ਰਹਮਲੀਨ ਸੰਤ ਪਿੱਪਲ ਦਾਸ ਮਹਾਰਾਜ ਦੇ 90ਵੇਂ ਬਰਸੀ ਸਮਾਗਮ ਨੂੰ ਸਮਰਪਿਤ ਪਹਿਲੇ ਨਰਾਤੇ 'ਤੇ ਝੰਡਾ ਸਾਹਿਬ ਤੇ ਬਰਸੀ ਸਮਾਗਮ ਮੌਕੇ ਡੇਰਾ ਬੱਲਾਂ ਦੇ ਮੌਜੂਦਾ ਗੱਦੀਨਸ਼ੀਨ ਤੇ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਕਾਸ਼ੀ (ਬਨਾਰਸ) ਸੰਤ ਨਿਰੰਜਨ ਦਾਸ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਮੌਕੇ ਸਮੂਹ ਸੰਗਤ ਪਿੰਡ ਸਰਮਸਤਪੁਰ ਤੇ ਸਮੂਹ ਸੰਗਤ ਬੱਲਾਂ ਵਲੋਂ ਆਪਣੇ ਆਪਣੇ ਪਿੰਡਾਂ ਤੋਂ ਸ਼ੋਭਾ ਯਾਤਰਾ ਦੇ ਰੂਪ ਚ ਕੀਰਤਨੀਏ ਜਥਿਆਂ ਵੱਲੋਂ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਡੇਰੇ ਵਿਖੇ ਲਿਆਂਦੇ ਗਏ ਨਿਸ਼ਾਨ ਸਾਹਿਬ ਸੰਤ ਨਿਰੰਜਨ ਦਾਸ ਮਹਾਰਾਜ ਦੀ ਤੇ ਵੱਖ ਵੱਖ ਧਾਰਮਿਕ ਡੇਰਿਆਂ ਤੋਂ ਉਚੇਚੇ ਤੌਰ ਤੇ ਸਮਾਗਮ ਚ ਪਹੁੰਚੇ ਮਹਾਪੁਰਖਾਂ ਦੀ ਹਾਜਰੀ ਚ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਚੜ੍ਹਾਏ ਗਏ।

ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਸ੍ਰੀ ਗੁਰੂ ਰਵਿਦਾਸ ਸਤਿਸੰਗ ਭਵਨ ਚ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਅੰਮਿ੍ਰਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਕੀਤੇ ਗਏ ਤੇ ਕੀਰਤੀਨੀਏ ਜੱਥਿਆਂ ਵੱਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਤ ਨਿਰੰਜਨ ਦਾਸ ਵੱਲੋਂ ਹਾਜ਼ਰੀਨ ਨੂੰ ਪ੍ਰਭੂ ਭਗਤੀ, ਸੰਤਾਂ ਦੀ ਸੰਗਤ ਕਰਨ, ਸਭ ਧਰਮਾਂ ਦਾ ਸਤਿਕਾਰ ਕਰਨ ਤੇ ਸਤਿਗੁਰੂ ਰਵਿਦਾਸ ਦੇ ਬਖਸ਼ੇ ਉਪਦੇਸ਼ਾਂ ਤੇ ਚੱਲਣ ਲਈ ਕਿਹਾ।

ਉਨ੍ਹਾਂ ਨੇ ਕਿਹਾ ਬ੍ਰਹਮਲੀਨ ਸੰਤ ਪਿੱਪਲ ਦਾਸ ਮਹਾਰਾਜ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਮਿਸ਼ਨ ਪ੍ਰਚਾਰ ਤੇ ਡੇਰਾ ਸਚਖੰਡ ਬੱਲਾਂ ਦੀ ਸਥਾਪਨਾ ਲਈ ਕੀਤੀਆਂ ਨਿਸ਼ਕਾਮ ਸੇਵਾਵਾਂ ਲਈ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਇਸ ਮੌਕੇ ਤੇ ਸੰਤ ਗੁਰਬਚਨ ਦਾਸ ਮਹਾਰਾਜ ਚੱਕਲਾਦੀਆਂ ਵਾਲੇ, ਸੰਤ ਲੇਖ ਰਾਜ ਨੂਰਪੁਰ ਵਾਲੇ, ਸੰਤ ਪ੍ਰੀਤਮ ਦਾਸ ਸੰਗਤਪੁਰਾ ਫਗਵਾੜਾ ਵਾਲੇ, ਸੰਤ ਪਰਤਮ ਦਾਸ ਕਠਾਰ ਵਾਲੇ, ਸੇਵਾਦਾਰ ਪ੍ਰਦੀਪ ਦਾਸ ਕਠਾਰ, ਸੰਤ ਧਨਪਤ ਦਾਸ, ਸੇਠ ਸਤਪਾਲ ਮੱਲ ਬੂਟਾ ਮੰਡੀ, ਰਾਜੇਸ਼ ਕੁਮਾਰ ਸਰਮਸਤਪੁਰ, ਮਾਸਟਰ ਬਾਲ ਿਯਸ਼ਨ ਮਹਿਮੀ, ਸੱਤਪਾਲ ਵਿਰਦੀ, ਪਾਖਰ ਚੰਦ, ਜੀ ਆਰ ਵਿਰਦੀ, ਨਿਰੰਜਨ ਦਾਸ ਚੀਮਾ, ਕਾਨੂੰਨਗੋ ਮਹਿੰਦਰ ਪਾਲ, ਹਰਦੇਵ ਰਾਮ, ਪ੍ਰੀਤਮ ਚੰਦ, ਨਿਰਮਲ ਸਿੰਘ, ਆਰਐੱਸ ਭੱਟੀ, ਦੇਸਰਾਜ, ਇੰਸਪੈਕਟਰ ਮਹਿੰਦਰ ਪਾਲ, ਸਤਪਾਲ ਹੀਰ, ਗੀਤਕਾਰ ਮਹਿੰਦਰ ਸੰਧੂ ਮਹੇੜੂ, ਮਾਸਟਰ ਸੁਰਜੀਤ ਸਿੰਘ ਜੱਸਲ, ਪ੍ਰਧਾਨ ਰਾਮ ਸ਼ਰਨ ਖੁੱਤਣ, ਸੇਠ ਰਾਜ ਕੁਮਾਰ, ਸਰਪੰਚ ਸੁਖਦੇਵ ਸੁੱਖੀ ਬੱਲਾਂ, ਹੁਸਨ ਲਾਲ ਲਾਂਬੜਾ, ਧਰਮ ਕੁਮਾਰ, ਸਤੀਸ਼ ਕੁਮਾਰ, ਵਰਿੰਦਰ ਦਾਸ ਬੱਬੂ, ਰੋਸ਼ਨ ਲਾਲ, ਗਿਆਨੀ ਕੁਲਵੰਤ ਕਜਲਾ ਹਾਜ਼ਰ ਸਨ।