ਹਰਿੰਦਰ ਭੱਲਾ, ਬਾਘਾਪੁਰਾਣਾ : ਜੇਕਰ ਪੰਜਾਬ ਦਾ ਹਰ ਵਿਅਕਤੀ ਆਪਣੇ ਆਲੇ ਦੁਆਲੇ ਗਲੀ ਮੁਹੱਲੇ ਨੂੰ ਸਾਫ ਸੁਥਰਾ ਰੱਖਣ ਲਈ ਸਹਿਯੋਗ ਕਰੇ ਤਾਂ ਸਾਰੇ ਪੰਜਾਬ ਨੂੰ ਨਵੀਂ ਦਿੱਖ ਮਿਲ ਸਕਦੀ ਹੈ ਤੇ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹ ਵਿਚਾਰ ਬਾਬਾ ਰੋਡੂ ਸ਼ਾਹ ਮੁਹੱਲੇ ਦੇ ਨਿਸਵਾਰਥ ਸੇਵਾ ਕਰਨ ਵਾਲੇ ਨੌਜਵਾਨਾਂ ਨੇ ਸਾਡੇ ਪ੫ਤੀਨਿਧ ਨਾਲ ਸਾਂਝੇ ਕੀਤੇ। ਇਸੇ ਹੀ ਮੁਹੱਲੇ ਦੇ ਰਿੰਕੂ ਮਹਿਰਾ ਨੇ ਦੱਸਿਆ ਅਸੀਂ ਬਾਬਾ ਰੋਡੂ ਸ਼ਾਹ ਦੀ ਬੈਕ ਗਰਾਊਂਡ ਅੰਦਰ ਜੋ ਕੂੜੇ ਨਾਲ ਭਰੀ ਸੀ, ਦੀ ਸਫਾਈ ਕਰਕੇ ਬੂਟੇ ਲਾ ਦਿੱਤੇ ਹਨ। ਜੇਕਰ ਉਨ੍ਹਾਂ ਨੂੰ ਨਗਰ ਕੌਂਸਲ ਦਾ ਸਹਿਯੋਗ ਮਿਲ ਜਾਵੇ ਤਾਂ ਅਸੀਂ ਇਸ ਗਰਾਊਂਡ ਨੂੰ ਹਰਿਆ ਭਰਿਆ ਬਣਾ ਸਕਦੇ ਹਾਂ।

ਇਸੇ ਤਰ੍ਹਾਂ ਹਨੀ ਅਰੋੜਾ ਤੇ ਬਾਊ ਰਾਮ ਦਾ ਕਹਿਣਾ ਹੈ ਸਾਨੂੰ ਸੜਕ ਗਲੀ ਮੁਹੱਲੇ ਅੰਦਰ ਗੰਦਗੀ ਨਹੀਂ ਫੈਲਾਉਣੀ ਚਾਹੀਦੀ, ਕਿਉਂਕਿ ਛੋਟਾ ਕਚਰਾ ਇੱਕਤਰ ਹੋ ਕੇ ਕੂੜੇ ਦੇ ਢੇਰਾਂ ਨੂੰ ਜਨਮ ਦਿੰਦਾ ਹੈ ਤੇ ਇਹ ਕੂੜੇ ਦੇ ਢੇਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ।

ਸੰਜੇ ਗੁਲਾਟੀ ਤੇ ਬੋਬੀ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਆਪਣਾ ਚੁਗਿਰਦਾ ਸਾਫ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਗਲੀ ਸਾਫ ਰੱਖਾਂਗੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਮੁਹੱਲਾ ਸਾਫ ਹੋਵੇਗਾ। ਮੁਹੱਲਾ ਸਾਫ ਹੋਵੇਗਾ ਤਾਂ ਸਾਰਾ ਸ਼ਹਿਰ ਸਾਫ ਹੋਵੇਗਾ। ਪਰ ਇਸ ਕਾਰਜ ਲਈ ਹਰੇਕ ਸ਼ਹਿਰੀ ਹਰੇਕ ਘਰੇਲੂ ਅੌਰਤ ਇੱਥੋਂ ਤੱਕ ਕਿ ਬੱਚਿਆਂ ਦਾ ਸਹਿਯੋਗ ਵੀ ਜ਼ਰੂਰੀ ਹੈ।

ਗਊਸ਼ਾਲਾ ਪ੫ਬੰਧਕ ਕਮੇਟੀ ਦੇ ਪ੫ਧਾਨ ਜਸਵਿੰਦਰ ਸਿੰਘ ਕਾਕਾ ਦਾ ਕਹਿਣਾ ਹੈ ਕਿ ਅਸੀਂ ਬੂਟੇ ਲਗਾਉਣ ਵਾਲੇ ਨੌਜਵਾਨਾਂ ਨੂੰ ਪ੫ੇਰਿਤ ਕਰਦੇ ਰਹਿੰਦੇ ਹਾਂ। ਜਿਹੜੇ ਨੌਜਵਾਨ ਅਜਿਹਾ ਕਾਰਜ ਕਰਨਗੇ ਅਸੀਂ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹਾਂ। ਇਸ ਵੱਡੇ ਕਾਰਜ ਲਈ ਸਾਰੇ ਸ਼ਹਿਰ ਵਾਸੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਕਿਉਂਕਿ ਸਫਾਈ ਵਿੱਚ ਹੀ ਖੁਦਾਈ ਹੈ।