ਪਰਮੀਤ ਗੁਪਤਾ, ਲਾਂਬੜਾ : ਇਕ ਸਾਲ ਪਹਿਲਾਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ 'ਚ ਐਨਡੀਏ ਸਰਕਾਰ ਬਣਨ ਤੋ ਪਹਿਲਾਂ ਭਾਰਤ ਪੂਰੀ ਦੁਨੀਆਂ 'ਚ ਘੁਟਾਲਿਆਂ ਕਾਰਨ ਜਾਣਿਆ ਜਾਂਦਾ ਸੀ ਤੇ ਪਿਛਲੀ ਕਾਂਗਰਸ ਦੀ ਕੇਂਦਰ ਸਰਕਾਰ ਦੇ ਕਾਰਜ਼ਕਾਲ ਦੌਰਾਨ ਆਏ ਦਿਨ ਹੁੰਦੇ ਘੁਟਾਲੇ ਦੇਸ਼ ਦੀ ਸਾਖ 'ਤੇ ਵੱਟਾ ਲਗਾ ਦਿੰਦੇ ਸਨ ਤੇ ਬਾਹਰਲੇ ਦੇਸ਼ਾਂ 'ਚ ਭਾਰਤ ਦਾ ਮਾਣ ਸਨਮਾਨ ਦਿਨ ਪ੫ਤੀ ਦਿਨ ਘਟਦਾ ਜਾ ਰਿਹਾ ਸੀ¢ਪਰ ਜਿਵੇਂ ਹੀ ਕੇਂਦਰ 'ਚ ਮੋਦੀ ਦੀ ਅਗਵਾਈ 'ਚ ਸਰਕਾਰ ਬਣੀ ਤਾਂ ਇਕ ਸਾਲ 'ਚ ਹੀ ਭਾਰਤ ਦਾ ਮਾਣ ਸਨਮਾਣ ਮੁੜ ਪਹਿਲਾਂ ਵਾਂਗ ਵੱਧਣਾ ਸ਼ੁਰੂ ਹੋ ਗਿਆ।¢ਇਹ ਸ਼ਬਦ ਪੰਜਾਬ ਭਾਜਪਾ ਵਿਧਾਇਕ ਦਲ ਦੇ ਆਗੂ ਤੇ ਸੀਨੀਅਰ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਨੇ ਪਿੰਡ ਗਾਖਲ 'ਚ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।

ਉਨ੍ਹਾਂ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਵੱਲੋਂ ਇਕ ਸਾਲ ਦੌਰਾਨ ਕੀਤੀ ਪ੍ਰਾਪਤੀਆਂ ਸਬੰਧੀ ਵਰਕਰਾਂ ਨੂੰ ਜਾਣਕਾਰੀ ਦਿੱਤੀ ਤੇ ਪਿਛਲੀ ਕੇਂਦਰ ਸਰਕਾਰ 'ਤੇ ਤਿੱਖੇ ਹਮਲੇ ਕੀਤੇ।¢ਉਨ੍ਹਾਂ ਕਿਹਾ ਪਿਛਲੀ ਸਰਕਾਰ ਦੌਰਾਨ ਰੋਜ਼ਾਨਾ ਕੋਈ ਨਾ ਕੋਈ ਘੁਟਾਲਾ ਸਾਹਮਣੇ ਆਉਂਦਾ ਸੀ। ਕਾਂਗਰਸ ਨੇ ਜ਼ਮੀਨ ਹੇਠਾਂ ਕੋਲਾ ਘੁਟਾਲਾ, ਜ਼ਮੀਨ 'ਤੇ ਕਾਮਨਵੈਲਥ ਘੁਟਾਲਾ ਤੇ ਹਵਾ 'ਚ ਟੂਜੀ ਘੁਟਾਲਾ ਸਮੇਤ ਵੱਡੇ ਘੁਟਾਲੇ ਕੀਤੇ, ਜਿਸ ਨਾਲ ਦੇਸ਼ ਦੀ ਵਿਕਾਸ ਦੀ ਰਫਤਾਰ ਰੁਕ ਗਈ ਸੀ। ਹੁਣ ਪ੫ਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ ਤੇ ਰੋਜਾਨਾ ਦੀ ਦੇਸ਼ ਦੀ ਤਰੱਕੀ ਲਈ ਕੇਂਦਰ ਨਵੀਆਂ ਨਵੀਆਂ ਸਕੀਮਾਂ ਦੇਸ਼ ਦੇ ਆਮ ਲੋਕਾਂ ਲਈ ਲੈ ਕੇ ਆ ਰਹੇ ਹਨ।

ਇਸ ਮੌਕੇ ਅਰੁਣ ਸ਼ਰਮਾ ਪ੫ਧਾਨ ਭਾਜਪਾ ਜਲੰਧਰ ਦਿਹਾਤੀ, ਸਾਬਕਾ ਚੇਅਰਮੈਨ ਮੋਹਿੰਦਰ ਭਗਤ, ਮਨਦੀਪ ਬਖਸ਼ੀ ਪ੫ਧਾਨ ਗਊ ਸੇਵਾ ਸੈੱਲ ਪੰਜਾਬ, ਡਾਇਰੈਕਟਰ ਜਗਜੀਤ ਸਿੰਘ, ਮਨਜੀਤ ਸਿੰਘ ਅਵਾਦਾਨ ਪ੫ਧਾਨ ਐਸਸੀ ਵਿੰਗ ਅਕਾਲੀ ਦਲ ਜਲੰਧਰ, ਪਿਆਰਾ ਸਿੰਘ ਸਫੀਪੁਰ, ਜਥੇਦਾਰ ਰੇਸ਼ਮ ਸਿੰਘ ਗੋਨਾਚੱਕ, ਅਸੋਕ ਕੁਮਾਰ, ਇਕਬਾਲ ਸਿੰਘ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ।

ਇਸ ਮੌਕੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਜਸਵੰਤ ਸਿੰਘ ਪੱਪੂ ਗਾਖਲ, ਜਸਪਾਲ ਸਿੰਘ ਪਾਲਾ ਮੈਂਬਰ ਬਲਾਕ ਸੰਮਤੀ, ਮੇਜਰ ਸਿੰਘ ਸਰਪੰਚ ਕੋਟਲਾ, ਹਰਨੇਕ ਨਾਗਰਾ, ਮੰਗਤ ਸ਼ਰਮਾ ਭਾਜਪਾ ਮੰਡਲ ਪ੫ਧਾਨ, ਮਹਿੰਦਰ ਸਿੰਘ ਸਰਪੰਚ ਗਾਖਲਾ, ਬਲਬੀਰ ਸਿੰਘ ਸਰਪੰਚ ਕੁਰਾਲੀ ਆਦਿ ਹਾਜ਼ਰ ਸਨ।