ਪੰਜਾਬੀ ਜਾਗਰਣ ਕੇਂਦਰ, ਜਲੰਧਰ/ਕਰਤਾਰਪੁਰ : ਪੰਜਾਬ ਸਰਕਾਰ ਤੇ ਸ਼ੋ੫ਮਣੀ ਕਮੇਟੀ ਦੇ ਸਾਂਝੇ ਉੱਦਮ ਨਾਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ 'ਚ ਸੰਗਤਾਂ ਨੂੰ ਕਰਵਾ ਰਹੀ ਦਰਸ਼ਨ ਦੀਦਾਰ ਯਾਤਰਾ ਬੀਤੀ ਰਾਤ ਗੁਰੂ ਸਾਹਿਬ ਦੀ ਚਰਨ ਛੋਹ ਪ੫ਾਪਤ ਇਤਿਹਾਸਕ ਨਗਰੀ ਕਰਤਾਰਪੁਰ ਦੇ ਇਤਿਹਾਸਕ ਗੁਰਦੁਆਰਾ ਗੰਗਸਰ 'ਚ ਰਾਤ ਠਹਿਰਾਅ ਉਪਰੰਤ ਐਤਵਾਰ ਅਗਲੇ ਪੜਾਅ ਸੁਭਾਨਪੁਰ ਲਈ ਰਵਾਨਾ ਹੋਣ ਮੌਕੇ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕਰਕੇ ਰਵਾਨਾ ਕੀਤਾ। ਗੁਰੂ ਗ੫ੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ, ਪਾਲਕੀ ਸਾਹਿਬ ਦੇ ਪਿੱਛੇ ਗੁਰੂ ਸਹਿਬਾਨ ਦੀਆਂ ਨਿਸ਼ਾਨੀਆਂ ਵਾਲੀ ਵਿਸ਼ੇਸ਼ ਬੱਸ ਤੇ ਸੰਗਤ ਦੀ ਅਥਾਹ ਸ਼ਰਧਾ ਕਾਰਨ ਨਗਰ ਕੀਰਤਨ ਨੁਮਾ ਇਸ ਯਾਤਰਾ ਨੇ ਪੂਰਾ ਮਾਹੌਲ ਖ਼ਾਲਸਾਈ ਰੰਗ 'ਚ ਰੰਗ ਦਿੱਤਾ। ਇਸ ਮੌਕੇ ਪੰਜਾਬ ਪੁਲਸ ਦੇ ਦਸਤੇ ਵੱਲੋਂ ਗੁਰੂ ਮਹਾਰਾਜ ਨੂੰ ਸਲਾਮੀ ਦਿੱਤੀ ਗਈ।

ਹਜ਼ਾਰਾਂ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਯਾਤਰਾ ਨੂੰ ਰਵਾਨਾ ਕੀਤਾ ਤੇ ਸਵਾਗਤ ਕਰਦਿਆਂ ਫੱੁਲਾਂ ਦੀ ਵਰਖਾ ਕੀਤੀ। ਇਸ ਮੌਕੇ ਸ਼੫ੋਮਣੀ ਕਮੇਟੀ ਮੈਂਬਰ ਰਣਜੀਤ ਸਿੰਘ ਕਾਹਲੋਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮੌਕੇ ਤੇ ਹਾਜ਼ਰ ਸ਼ਖਸੀਅਤਾਂ ਪ੫ਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਸ਼ਰਧਾਲੂਆਂ ਤੇ ਇਲਾਕੇ ਦੀਆਂ ਸੰਗਤਾਂ ਥਾਂ-ਥਾਂ ਛਬੀਲਾਂ ਤੇ ਅਤੁੱਟ ਲੰਗਰ ਤੇ ਗੁਰੂ ਜਸ ਦਾ ਪ੫ਵਾਹ ਚਲਾਇਆ ਗਿਆ। ਇਸ ਮੌਕੇ ਤੇ ਸਰਵਨ ਸਿੰਘ ਫਿਲੌਰ ਹਲਕਾ ਵਿਧਾਇਕ ਕਰਤਾਰਪੁਰ, ਰਣਜੀਤ ਸਿੰਘ ਕਾਹਲੋਂ ਮੈਂਬਰ ਐਸਜੀਪੀਸੀ, ਕੇਕੇ ਯਾਦਵ ਡੀਸੀ ਜਲੰਧਰ, ਜਸਪ੫ੀਤ ਸਿੰਘ ਸਿੱਧੂ ਐਸਐਸਪੀ ਜਲੰਧਰ, ਕੁਲਵੰਤ ਸਿੰਘ ਐਸਪੀ, ਵੀਪੀ ਸਿੰਘ ਬਾਜਵਾ ਐਸਡੀਐਮ ਜਲੰਧਰ, ਰਜਿੰਦਰ ਸਿੰਘ ਨਾਗਰਾ, ਗੁਰਜਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਨਾਗਰਾ, ਜਗਰੂਪ ਸਿੰਘ ਚੋਹਲਾ, ਕੁਲਦੀਪ ਸਿੰਘ ਖੁਸਰੋਪੁਰ ਤੇ ਹੋਰ ਸਿਆਸੀ, ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ।