ਸੀਟੀਪੀ 34ਏ - ਹਾਜ਼ਰ ਇਕੱਠ।

ਮਹਿੰਦਰ ਰਾਮ ਫੁਗਲਾਣਾ, ਜਲੰਧਰ :

ਸੀਪੀਆਈ, ਸੀਪੀਐੱਮ, ਆਲ ਇੰਡੀਆ ਫਾਰਵਰਡ ਬਲਾਕ, ਸੋਸ਼ਲਿਸਟ ਯੂਨਿਟੀ ਸੈਂਟਰ ਤੇ ਹੋਰ ਖੱਬੀਆਂ ਧਿਰਾਂ ਨੇ ਸੰਵਿਧਾਨ ਤੇ ਧਰਮਨਿਰਪੱਖਤਾ ਦਿਵਸ ਸਾਂਝੇ ਤੌਰ 'ਤੇ ਮਾ. ਹਰੀ ਸਿੰਘ ਧੂਤ ਯਾਦਗਰ ਵਿਖੇ ਮਨਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਪੀਐੱਮ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੇ ਸਕੱਤਰ ਲਹਿੰਬਰ ਸਿੰਘ ਤੱਗੜ ਅਤੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਰਾਜਿੰਦਰ ਮੰਡ ਨੇ ਦੱਸਿਆ ਕਿ ਵੀਰਵਾਰ ਨੂੰ ਖੱਬੀਆਂ ਪਾਰਟੀਆਂ ਦੇ ਕਾਰਕੁਨਾਂ ਨੇ ਵੱਡੀ ਗਿਣਤੀ 'ਚ ਇਹ ਦਿਵਸ ਮਨਾਇਆ। ਆਗੂਆਂ ਨੇ ਦੱਸਿਆ ਕਿ 6 ਦਸੰਬਰ 1992 ਨੂੰ ਿਫ਼ਰਕਾਪ੫ਸਤੀ ਹਿੰਦੂ ਧਿਰਾਂ ਨੇ ਬਾਬਰੀ ਮਸਜਿਦ ਨੂੰ ਢਾਹਿਆ ਸੀ। ਅੱਜ ਤੋਂ 26 ਸਾਲ ਪਹਿਲਾਂ ਵਾਲੇ ਹਾਲਾਤ ਮੁੜ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੂੰ ਮੁੱਖ ਰੱਖਦਿਆਂ ਧਰਮ ਨਿਰਪੱਖਤਾ ਤੇ ਜ਼ਮਹੂਰੀਅਤ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਇਕੱਠ ਨੂੰ ਲਹਿੰਬਰ ਸਿੰਘ ਤੱਗੜ, ਗੁਰਮੀਤ ਸਿੰਘ ਢੱਡਾ, ਰਜਿੰਦਰ ਮੰਡ, ਪ੫ਸ਼ੋਤਮ ਲਾਲ ਬਿਲਗਾ, ਸੁਰਿੰਦਰ ਖੀਵਾ, ਬਚਿੱਤਰ ਸਿੰਘ ਤੱਗੜ, ਗੁਰਪਰਮਜੀਤ ਕੌਰ ਤੱਗੜ, ਕੇਵਲ ਹਜ਼ਾਰਾਂ, ਕੇਵਲ ਸਿੰਘ ਗਿੱਲ, ਦਿਲਬਾਗ ਸਿੰਘ, ਨਰਿੰਦਰ ਸਿੰਘ ਤੇ ਮਹਿੰਦਰ ਸਿੰਘ ਥਾਂਦੀ ਨੇ ਵੀ ਸੰਬੋਧਨ ਕੀਤਾ।