ਲਾਲ ਕਮਲ, ਅੱਪਰਾ : ਧੰਨ ਧੰਨ ਬਾਬਾ ਮੋੜੂਆਣਾ ਜੀ ਦੀ ਪਵਿੱਤਰ ਯਾਦ 'ਚ 7ਵਾਂ ਕਬੱਡੀ ਕੱਪ 25 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਜਸਪਾਲ ਭੰਮਰਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਚੀਮਾ ਕਲਾਂ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ 'ਚ ਅੱਠ ਕੌਮਾਂਤਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਪਹਿਲਾ ਇਨਾਮ 35 ਹਜ਼ਾਰ ਤੇ ਦੂਜਾ ਇਨਾਮ 25 ਹਜ਼ਾਰ ਰੁਪਏ ਹੋਵੇਗਾ। ਇਸ ਮੌਕੇ ਸਰਪੰਚ ਪਰਗਣ ਸਿੰਘ, ਬਹਾਦਰ ਸਿੰਘ, ਅਮਰੀਕ ਸਿੰਘ, ਸੋਨੂੰ, ਵਰਿੰਦਰ, ਸਨੀ, ਸਿਮਰਨਜੀਤ, ਪਰਮਿੰਦਰ, ਪੀਟਰ, ਗਗਨ ਆਦਿ ਹਾਜ਼ਰ ਸਨ।