ਸਟਾਫ ਰਿਪੋਰਟਰ, ਅੰਮਿ੫ਤਸਰ : ਮਾਧਵ ਵਿੱਦਿਆ ਨਿਕੇਤਨ ਸੀ. ਸੈਕੰ. ਸਕੂਲ ਰਣਜੀਤ ਐਵੇਨਿਊ ਵਿਖੇ ਕਰਵਾਏ ਪ੫ੋਗਰਾਮ ਵਿਚ ਕੈਬਨਿਟ ਮੰਤਰੀ ਅਨਿਲ ਜੋਸ਼ੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਉਨ੍ਹਾਂ ਸਕੂਲ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ ਦਿੱਤਾ। ਜੋਸ਼ੀ ਦਾ ਸਵਾਗਤ ਕਰਦੇ ਹੋਏ ਸਕੂਲ ਦੀ ਪ੫ਬੰਧਕ ਕਮੇਟੀ ਦੇ ਪ੫ਧਾਨ ਡਾ. ਭੀਮ ਸੈਨ, ਪਿ੫ੰ. ਸ਼ੈਲੀ ਸ਼ਰਮਾ, ਪ੫ਬੰਧਕ ਕੇਸ਼ਵ ਖਿਆਲ, ਮੈਂਬਰ ਡਾ. ਰਾਜੇਸ਼ ਮਹਾਜਨ, ਕੈਪਟਨ ਸੰਜੀਵ ਸ਼ਰਮਾ, ਰਾਕੇਸ਼ ਸ਼ਰਮਾ, ਪ੫ਵੀਨ ਮਹਿਰਾ ਅਤੇ ਕੇਸ਼ਵਾਨੰਦ ਨੇ ਗੁਲਦਸਤਾ ਦਿੱਤਾ। ਪ੫ੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਜੋਸ਼ੀ ਨੇ ਵਿਦਿਆਰਥੀਆਂ ਦੇ ਨਤੀਜੇ 'ਤੇ ਖੁਸ਼ੀ ਦਾ ਪ੫ਗਟਾਵਾ ਕਰਦਿਆਂ ਕਿਹਾ ਕਿ ਉਚ ਸਿੱਖਿਆ ਹੀ ਵਿਦਿਆਰਥੀਆਂ ਨੂੰ ਉੱਚੇ ਮੁਕਾਮ 'ਤੇ ਪਹੁੰਚਾਉਂਦੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਧੰਜਲ, ਪਿ੫ਤਪਾਲ ਸਿੰਘ ਫੌਜੀ ਵੀ ਹਾਜ਼ਰ ਸਨ।