ਰਘਬੀਰ ਸਿੰਘ ਗਿੱਲ, ਬਾਬਾ ਬਕਾਲਾ ਸਾਹਿਬ:

ਚਾਰ ਜੂਨ ਨੂੰ ਬਾਬਾ ਬਕਾਲਾ ਸਾਹਿਬ ਜੀ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਵਿਖੇ ਕੈਂਸਰ ਪੀੜਤ ਮਰੀਜਾਂ ਦੀ ਰਾਹਤ ਲਈ ਮੁਫਤ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ। ਅੱਜ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਵੱਲੋਂ ਅੱਜ ਇਥੇ ਹਲਕੇ ਦੇ ਸੈਕੜੇ ਪਿੰਡਾਂ ਦੇ ਪੰਚਾਂ-ਸਰਪੰਚਾਂ, ਸਰਕਲ ਪ੫ਧਾਨਾ ਤੇ ਆਮ ਵਰਕਰਾਂ ਵੱਲੋਂ ਭਾਰੀ ਸਮੂਲੀਅਤ ਕੀਤੀ ਗਈ ਤੇ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਕਿ ਉਹ ਕੈਂਸਰ ਦੇ ਮਰੀਜਾਂ ਨੂੰ ਕੈਂਪ ਸਬੰਧੀ ਜਾਣਕਾਰੀ ਦੇਣ।

ਇਸ ਮੌਕੇ ਚੇਅਰਮੈਨ ਗੁਰਵਿੰਦਰਪਾਲ ਸਿੰਘ, ਕੌਮੀ ਆਗੂ ਗਗਨਦੀਪ ਸਿੰਘ ਜੱਜ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਮਾਸਟਰ ਬਲਦੇਵ ਸਿੰਘ ਟਪਿਆਲਾ, ਸਰਪੰਚ ਪਰਮਦੀਪ ਸਿੰਘ ਟਕਾਪੁਰ, ਨਿਰਮਲ ਸਿੰਘ ਧੂਲਕਾ, ਹਰਜਿੰਦਰ ਸਿੰਘ ਗੋਲ੍ਹਣ ਸਿਆਸੀ ਸਕੱਤਰ, ਹਰਪ੫ੀਤ ਸਿੰਘ ਹੈਪੀ, ਹਰਜੀਤ ਸਿੰਘ ਪ੫ਧਾਨ ਨਿਊ ਭੱਠਾ ਐਸੋ, ਸਾਬਕਾ ਪੰਚ ਪ੫ਤਾਪ ਸਿੰਘ, ਡਾ. ਜਸਵੰਤ ਸਿੰਘ ਸਾਬਕਾ ਸਰਪੰਚ, ਮਾ.ਇਕਬਾਲ ਸਿੰਘ, ਅਜੀਤ ਸਿੰਘ ਧਿਆਨਪੁਰ ਸਾਬਕਾ ਮੈਬਰ ਜ਼ਿਲਾ ਪ੫ੀਸ਼ਦ ਆਦਿ ਹਾਜਰ ਸਨ।