ਕਵਲਜੀਤ ਵਾਲੀਆ, ਅੰਮਿ੫ਤਸਰ:

ਜ਼ਿਲ੍ਹਾ ਅਕਾਲੀ ਜਥਾ, ਅੰਮਿ੫ਤਸਰ (ਸ਼ਰਿਹੀ) ਦੇ ਪ੫ਧਾਨ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਮੈਡਮ ਸਿੱਧੂ ਦਾ ਸ਼ੋਅ ਹੁਣ ਫਲਾਪ ਹੋ ਚੁੱਕਾ ਹੈ ਅਤੇ ਸਮੇਂ ਦੀ ਮੰਗ ਹੈ ਕਿ ਮੈਡਮ ਹੁਣ ਆਪਣੀ ਭੁੱਲ ਸੁਧਾਰ ਲਵੇ।ਆਪਣੇ ਕਾਰਜਕਾਲ ਦੇ ਪੰਜ ਸਾਲਾਂ ਦੇ ਵਿਚੋ ਸਾਢੇ ਤਿੰਨ ਸਾਲ ਸੱਤਾ ਸੁੱਖ ਭੋਗਦਿਆਂ ਹੋ ਚੁੱਕੇ ਹਨ ਅਤੇ ਬਾਕੀ ਬਚੇ ਡੇਢ ਸਾਲ ਦੇ ਵਿਚ ਪਹਾੜ ਜਿਹੇ ਦਿਖਾਈ ਦਿੰਦੇ ਇਲਾਕਿਆ ਦੇ ਕੰਮ ਹੁਣ ਨੇਪਰੇ ਚੜ੍ਹਦੇ ਦਿਖਾਈ ਨਹੀਂ ਦੇ ਰਹੇ, ਜਿਸ ਕਾਰਨ ਹੁਣ ਗਲਤੀ ਦਰ ਗਲਤੀ ਹੋ ਰਹੀ ਹੈ।

ਸੰਧੂ ਨੇ ਕਿਹਾ ਕਿ ਮੈਡਮ ਸਿੱਧੂ ਵਾਰ-ਵਾਰ ਇਹ ਕਹਿ ਰਹੇ ਹਨ ਕਿ ਅਕਾਲੀ ਉਸ ਦੀ ਲੋਕਪ੫ੀਯਤਾ ਨੂੰ ਦੇਖ ਕੇ ਈਰਖਾ ਰੱਖਦੇ ਹਨ, ਜਦੋਂ ਕਿ ਸੱਚਾਈ ਇਹ ਹੈ ਕਿ ਅਸੀਂ ਜ਼ਮੀਨੀ ਨੇਤਾ ਹਾਂ ਅਤੇ ਅਰਸੇ ਤੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ, ਜਦ ਕਿ ਮੈਡਮ ਨੇ ਹਮੇਸ਼ਾ ਹਵਾ 'ਚ ਹੀ ਤੀਰ ਮਾਰੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡਾ. ਸਿੱਧੂ ਨੂੰ ਆਪਣੀ ਲੋਕਪ੫ੀਯਤਾ ਤੇ ਇਨਾਂ ਮਾਣ ਹੋਵੇ ਤੇ ਉਹ ਜਨਤਾ ਦੇ ਦਰਬਾਰ ਦੇ ਵਿਚ ਆ ਕੇ ਫਤਵਾ ਲੈ ਸਕਦੀ ਹੈ। ਸੰਧੂ ਨੇ ਕਿਹਾ ਕਿ ਮੂਧਲ ਜਿਹੇ ਇਲਾਕਿਆਂ ਵਿਚ ਸੀਵਰੇਜ ਦੀ ਸਮੱਸਿਆ ਕਰਕੇ ਇਸ ਨੂੰ ਜਾਇਕਾ ਪ੫ੋਜੈਕਟ ਦੇ ਹੇਠ ਲਿਆੳੇਣ ਦੀ ਲੋੜ ਸੀ ਕਿਉਂਕਿ ਕੇਂਦਰੀ ਹਲਕੇ ਤੋਂ ਵੀ ਫਤਾਹਪੁਰ ਨੂੰ ਇਸ ਪ੫ੋਜੈਕਟ ਦੇ ਹੇਠ ਲਿਆ ਕੇ ਕਾਰਜ ਉਲੀਕੇ ਹਨ ਤੇ ਮੈਡਮ ਸਿੱਧੂ ਦੇ ਹਲਕੇ ਵਿਖੇ ਮੂਧਲ ਨੂੰ ਇਸ ਪ੫ੋਜੈਕਟ ਹੇਠ ਲਿਆਉਣ ਦੀ ਮੰਗ ਕਿਉਂ ਨਹੀਂ ਕੀਤੀ ਗਈ ਇਸਦੀ ਵਜ੍ਹਾ ਮੈਡਮ ਦਾ ਤਕਨੀਕੀ ਅਨਾੜੀਪਣ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਝਾੜੂ ਫੜ ਕੇ ਸਫਾਈ ਮੁਹਿੰਮ ਦਾ ਨਾਂ ਲੈ ਕੇ ਜਿਸ ਤਰਾਂ ਡਾ. ਸਿੱਧੂ ਨੇ ਉਥੇ ਜਾ ਕੇ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਜਿਸ ਇਲਾਕੇ ਵਿਖੇ ਝਾੜੂ ਦਾ ਪ੫ਦਰਸ਼ਨ ਕਰਨਾ ਹੋਵੇ ਉਥੇ ਠੋਸ ਜ਼ਮੀਨ ਲੋੜੀਂਦੀ ਹੈ। ਸੰਧੂ ਨੇ ਕਿਹਾ ਕਿ ਮੈਡਮ ਸਿੱਧੂ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਨੇ ਉਨ੍ਹਾਂ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਹੈ ਪਰ ਇਹ ਨਾਅਰੇਬਾਜ਼ੀ ਅਕਾਲੀਆਂ ਨੇ ਨਹੀਂ, ਸਗੋਂ ਸਤਾਈ ਹੋਈ ਜਨਤਾ ਨੇ ਕੀਤੀ ਹੈ, ਜਿਨਾਂ ਦੀਆ ਭਾਵਨਾਵਾਂ ਨਾਲ ਮੈਡਮ ਲੰਬੇ ਸਮੇਂ ਤੋ ਖਿਲਵਾੜ ਕਰਦੀ ਆ ਰਹੀ ਹੈ। ਸੰਧੂ ਨੇ ਕਿਹਾ ਕਿ ਸੰਨ 2007, 2012 ਦੇ ਵੇਲੇ ਇਨਾਂ ਇਲਾਕਿਆਂ ਵਿਚ ਠੋਸ ਵਿਕਾਸ ਦੇ ਕੰਮ ਕਰਵਾਏ ਗਏ ਸਨ। ਜਨਤਾ ਇਸ ਗੱਲ ਦੀ ਗਵਾਹ ਹੈ, ਜਦ ਕਿ ਮੈਡਮ ਦੇ ਕਾਰਜਕਾਲ ਵਿਚ ਹੀ ਇਨਾਂ ਇਲਾਕਿਆਂ ਦਾ ਵਿਕਾਸ ਪੱਖੋਂ ਨੁਕਸਾਨ ਹੋਇਆ ਹੈ। ਸੰਧੂ ਨੇ ਕਿਹਾ ਕਿ ਮੈਡਮ ਨੂੰ ਚਾਹੀਦਾ ਹੈ ਕਿ ਆਪਣੀਆਂ ਗਲਤੀਆਂ ਨੂੰ ਜਨਤਾ ਦੇ ਦਰਬਾਰ 'ਚ ਖੁੱਲੇ ਦਿਲ ਨਾਲ ਕਬੂਲ ਕਰੇ ਅਤੇ ਅੱਗੋਂ ਨਸੀਹਤ ਲਏ ਕਿ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾ ਸੋਟਾ ਫੇਰਨਾ ਚਾਹੀਦਾ ਹੈ।