ਕੁਲਵਿੰਦਰ ਸਿੰਘ, ਜਲੰਧਰ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾ ਪ੍ਰੀ ਨਿਰਵਾਣ ਦਿਵਸ 'ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਮਨ ਪੱਬੀ ਦੀ ਪ੍ਰਧਾਨਗੀ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਐੱਸਸੀ ਮੋਰਚਾ ਦੇ ਪ੍ਰਧਾਨ ਸੋਨੰੂ ਦਿਨਕਰ ਦੇ ਸਹਿਯੋਗ ਨਾਲ ਭਾਜਪਾ ਦੇ ਸਰਕੂਲਰ ਰੋਡ ਸਥਿਤ ਦਫਤਰ 'ਚ ਕਰਵਾਇਆ ਗਿਆ ਜਿਸ 'ਚ ਭਾਜਪਾ ਦੇ ਸੂਬਾ ਉਪ ਪ੍ਰਧਾਨ ਮਹਿੰਦਰ ਭਗਤ, ਸਾਬਕਾ ਵਿਧਾਇਕ ਿਯਸ਼ਨ ਦੇਵ ਭੰਡਾਰੀ ਮਨੋਰੰਜਨ ਕਾਲੀਆ ਮੁੱਖ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਰਮਨ ਪੱਬੀ ਨੇ ਕਿਹਾ ਕਿ ਅੱਜ ਭਾਰਤ ਵਿਚ ਜੋ ਸੰਵਿਧਾਨ ਲਾਗੂ ਹੈ, ਉਹ ਬਾਬਾ ਸਾਹਿਬ ਦੀ ਹੀ ਦੇਣ ਹੈ। ਉਨ੍ਹਾਂ ਬਾਬਾ ਸਾਹਿਬ ਜੀ ਦੇ ਜੀਵਨ 'ਤੇ ਵਿਸਥਾਰ ਨਾਲ ਸਹਿਤ ਚਾਨਣਾ ਪਾਇਆ। ਇਸ ਉਪਰੰਤ ਡਾ. ਭੀਮ ਰਾਓ ਅੰਬੇਡਕਰ ਚੌਕ 'ਚ ਉਨ੍ਹਾਂ ਦੀ ਮੂਰਤੀ 'ਤੇ ਫੁੱਲਾਂ ਦੀਆਂ ਮਾਲਾਵਾਂ ਪਾਈਆਂ। ਇਸ ਮੌਕੇ ਜ਼ਿਲ੍ਹਾ ਮਹਾ ਮੰਤਰੀ ਰਾਜੂ ਮਾਗੋ, ਉਪ ਪ੍ਰਧਾਨ ਦੀਪਕ ਤੇਲੂ, ਪ੍ਰਵੀਨ ਹਾਂਡਾ, ਡਾ. ਵਨੀਤ ਸ਼ਰਮਾ, ਰਜਿੰਦਰ ਸ਼ਰਮਾ, ਅਜੇ ਚੋਪੜਾ, ਲਲਿਤ ਬੱਬੂ, ਓਮ ਪ੍ਰਕਾਸ਼ ਭਗਤ, ਅਜਮੇਰ ਬਾਦਲ, ਰਿੰਕੂ ਭਗਤ, ਐਡਵੋਕੇਟ ਵਿਸ਼ਾਲ, ਅਸ਼ਵਿਨੀ ਅਟਵਾਲ, ਅਮਿਤ ਭਾਟੀਆ, ਜਾਨੀ ਮੱਟੂ, ਕਰਣ ਸਿੰਘ ਰਾਣਾ, ਨੀਰਜ ਜੱਸਲ ਆਦਿ ਹਾਜ਼ਰ ਸਨ।