ਯਤਿਨ ਸ਼ਰਮਾ, ਫਗਵਾੜਾ : ਯੁਵਾ ਵਿਕਾਸ ਮੋਰਚਾ ਪੰਜਾਬ ਦੇ ਸੂਬਾ ਪ੫ਧਾਨ ਅਨੂੰ ਸਹੋਤਾ ਅਤੇ ਸੂਬਾ ਜਰਨਲ ਸਕੱਤਰ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਮੋਰਚੇ ਦੇ ਵਰਕਰਾਂ, ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਗ੫ਾਮ ਪੰਚਾਇਤ ਦੇ ਮੌਜੂਦਾ ਸਰਪੰਚ ਦੇ ਸਹਿਯੋਗ ਨਾਲ ਰਾਣੀਪੁਰ ਕੰਬੋਆਂ ਦੇ ਮੁਹੱਲਾ ਕਲੇਰਾਂ ਵਾਸੀ ਸਾਬਕਾ ਸਰਪੰਚ ਜੀਤ ਰਾਮ ਦੇ ਪੁੱਤਰ ਧਰਮਿੰਦਰ ਕੁਮਾਰ ਦੀ ਮੌਤ ਤੋਂ ਬਾਅਦ ਥਾਣਾ ਰਾਵਲਪਿੰਡੀ ਦੀ ਪੁਲਿਸ ਵਲੋਂ ਮੁਲਜ਼ਮ ਵਿਅਕਤੀ ਖਿਲਾਫ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਨ ਦੇ ਬਾਵਜੂਦ ਵੀ ਗਿ੫ਫਤਾਰੀ ਨਾ ਕਰਨ ਦੇ ਵਿਰੋਧ ਵਜੋਂ ਥਾਣਾ ਰਾਵਲਪਿੰਡੀ ਦੇ ਮੌਜੂਦਾ ਐੱਸਐੱਚਓ ਖਿਲਾਫ ਧਰਨਾ ਲਾਇਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੫ਧਾਨ ਅਨੂੰ ਸਹੋਤਾ ਅਤੇ ਸੂਬਾ ਜਰਨਲ ਸਕੱਤਰ ਅਸ਼ਵਨੀ ਸਹੋਤਾ ਨੇ ਕਿਹਾ ਕਿ ਪਿੰਡ ਰਾਣੀਪੁਰ ਵਾਸੀ ਸਵਰਣ ਸਿੰਘ ਪੁੱਤਰ ਲਛਮਣ ਸਿੰਘ ਨੇ ਧਰਮਿੰਦਰ ਕੁਮਾਰ ਨੂੰ ਆਪਣੇ ਘਰ ਬੁਲਾਕੇ ਗਾਲੀ ਗਲੋਚ ਕੀਤੀ ਅਤੇ ਜਾਤੀ ਸੂਚਕ ਸ਼ਬਦ ਬੋਲੇ ਇਸ ਬੇਇਜ਼ਤੀ ਨੂੰ ਨਾ ਸਹਾਰਦੇ ਹੋਏ ਧਰਮਿੰਦਰ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਾਰੀ ਘਟਨਾ ਦਾ ਜ਼ਿੰਮੇਵਾਰ ਸਵਰਣ ਸਿੰਘ ਪੁੱਤਰ ਲਛਮਣ ਸਿੰਘ ਹੈ ਜਿਸ ਨੂੰ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਗਿ੫ਫਤਾਰ ਕਰਨ ਦੀ ਬਜਾਏ ਸ਼ਹਿ ਦੇ ਕੇ ਭਜਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੫ਸ਼ਾਸਨ ਦਾ ਫਰਜ ਤਾਂ ਇਹ ਬਣਦਾ ਸੀ ਕਿ ਉਹ ਮੁਲਜ਼ਮ ਨੂੰ ਕਾਬੂ ਕਰਕੇ ਅਦਲਤ ਵਿਚ ਪੇਸ਼ ਕਰਦੇ ਤਾਂ ਜੋ ਉਸ ਨੂੰ ਉਸ ਦੇ ਕੀਤੇ ਗੁਨਾਹ ਦੀ ਸਜ਼ਾ ਦਿੱਤੀ ਜਾਂਦੀ, ਪਰ ਪੁਲਿਸ ਵਲੋਂ ਇਸ ਮਾਮਲੇ ਵਿਚ ਇਕ ਪਾਸੇ ਰੋਲ ਅਦਾ ਕਰਕੇ ਗਰੀਬ ਪਰਿਵਾਰ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜਿਸ ਕਾਰਨ ਆਮ ਜਨਤਾ ਦਾ ਪੁਲਿਸ ਪ੍ਰਸ਼ਾਸਨ ਤੋਂ ਭਰੋਸਾ ਉਠ ਜਾਵੇਗਾ। ਇਸ ਮੌਕੇ ਸਹੋਤਾ ਭਰਾਵਾਂ ਨੇ ਕਿਹਾ ਕਿ ਜੇਕਰ ਪੁਲਿਸ ਪ੫ਸ਼ਾਸਨ ਨੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਸੈਂਕੜੇ ਵਰਕਰਾਂ ਨਾਲ ਐੱਸਐੱਸਪੀ ਕਪੂਰਥਲਾ, ਡੀਜਪੀ ਚੰਡੀਗੜ੍ਹ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਪ੫ਦਰਸ਼ਨ ਕਰਨਗੇ। ਇਸ ਮੌਕੇ ਐੱਸਪੀ ਮਨਦੀਪ ਸਿੰਘ ਗਿੱਲ ਸਬ-ਡਵੀਜ਼ਨ ਫਗਵਾੜਾ ਨੇ ਥਾਣਾ ਰਾਵਲਪਿੰਡੀ ਦੇ ਮੁੱਖ ਇੰਚਾਰਜ਼ ਰਾਹੀ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਪ੫ਸ਼ਾਸਨ ਵਲੋਂ ਜੀਤ ਰਾਮ ਦੇ ਪਰਿਵਾਰ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ, ਜੋ ਵੀ ਇਸ ਘਟਨਾਕ੫ਮ ਵਿਚ ਮੁਲਜ਼ਮ ਹੈ ਉਸ ਨੂੰ ਗਿ੫ਫਤਾਰ ਕਰਕੇ ਜੇਲ੍ਹ ਭੇਜਿਆ ਜਾਵੇਗਾ।

ਕੈਪਸ਼ਨ-13ਕੇਪੀਟੀ22ਪੀ, ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਯੁਵਾ ਵਿਕਾਸ ਮੋਰਚਾ ਪੰਜਾਬ ਦੇ ਸੂਬਾ ਪ੫ਧਾਨ ਅਨੂੰ ਸਹੋਤਾ ਦੇ ਨਾਲ ਖੜੇ ਮਿ੍ਰਤਕ ਨੌਜਵਾਨ ਦੇ ਪਿਤਾ ਜੀਤਰਾਮ ਅਤੇ ਹੋਰ।