ਪੱਤਰ ਪ੫ੇਰਕ, ਪਟਿਆਲਾ : ਪੁਲਿਸ ਟੀਮ ਨੇ ਇਕ ਵਿਅਕਤੀ ਨੂੰ 24 ਬੋਤਲਾਂ ਨਜਾਇਜ ਸ਼ਰਾਬ ਸਮੇਤ ਗਿ੫ਫਤਾਰ ਕੀਤਾ ਹੈ। ਮੁਲਜਮ ਖਿਲਾਫ ਥਾਣਾ ਕੋਤਵਾਲੀ ਵਿਖੇ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਅਮਰੀਕ ਸਿੰਘ ਪੁਲਿਸ ਟੀਮ ਸਮੇਤ ਡੇਰਾ ਬਾਬਾ ਪੀਰ ਅੱਬੂ ਸ਼ਾਹ ਨਜ਼ਦੀਕ ਮੋਜੂਦ ਸੀ। ਇਸੇ ਦੋਰਾਨ ਹੀ ਇਕ ਵਿਅਕਤੀ ਕੋਲੋਂ 24 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈ ਹੈ। ਮੁਲਜਮ ਦੀ ਪਹਿਚਾਣ ਰਕੇਸ਼ ਵਾਸੀ ਵਿਕਾਸ ਕਲੋਨੀ ਪਟਿਆਲਾ ਵਜੋਂ ਹੋਈ ਹੈ।