ਪੱਤਰ ਪ੍ਰਰੇਕ, ਗੋਲੇਵਾਲ਼ਾ : ਪੁਲਸ ਚੌਕੀ ਗੋਲੇਵਾਲ਼ਾ ਦੇ ਇੰਚਾਰਜ ਹਰਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਨੇ ਇਕ ਟਰੈਕਟਰ ਟਰਾਲੀ ਚਾਲਕ ਨੂੰ ਚੋਰੀ ਬਰੇਤੀ ਦੀ ਟਰਾਲੀ ਭਰਦੇ ਸਮੇਂ ਖੱਡੇ 'ਚੋਂ ਰੰਗੇ ਹੱਥੀਂ ਫੜ ਲਿਆ। ਹਰਇੰਦਰ ਸਿੰਘ ਨੇ ਦੱਸਿਆ ਕਿ ਮਾਈਨਿੰਗ ਅਫ਼ਸਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਨੇ ਟਰੈਕਟਰ ਟਰਾਲੀ ਆਪਣੇ ਕਬਜ਼ੇ ਵਿੱਚ ਲੈ ਕੇ ਚਾਲਕ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਜੱਟ ਸਿੱਖ ਵਾਸੀ ਗੋਲੇਵਾਲ਼ਾ ਦੇ ਬਰ-ਖ਼ਿਲਾਫ਼ ਪਰਚਾ ਦਰਜ ਕਰਕੇ ਧਾਰਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।