-ਮਾਮਲਾ ਸ਼ਹਿਰ 'ਚ ਫੈਲੀ ਗੰਦਗੀ ਤੇ ਡੇਂਗੂ ਦਾ

rਕੌਂਸਲਰਾਂ ਨੇ ਅਦਾਲਤ 'ਚ ਰੱਖੀਆਂ ਆਪਣੀਆਂ ਸਮੱਸਿਆਵਾਂ

ਕੈਪਸ਼ਨ: 10ਕੇਪੀਟੀ27ਪੀ

ਮਾਣਯੋਗ ਸਥਾਈ ਲੋਕ ਅਦਾਲਤ ਵਿਚ ਹਾਜ਼ਰ ਵੱਖ-ਵੱਖ ਵਾਰਡਾਂ ਦੇ ਕੌਂਸਲਰ।

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਕਪੂਰਥਲਾ ਵਿਚ ਡੇਂਗੂ ਨੂੰ ਲੈ ਕੇ ਸਥਾਈ ਲੋਕ ਅਦਾਲਤ ਵਿਚ ਚੱਲ ਰਹੇ ਮਾਮਲੇ ਨੂੰ ਲੈ ਕੇ ਅੱਜ ਕਪੂਰਥਲਾ ਦੇ ਸਾਰੇ ਕੌਂਸਲਰਾਂ ਨੂੰ ਸਥਾਈ ਲੋਕ ਅਦਾਲਤ ਵਿਚ ਹਾਜ਼ਰ ਹੋਣ ਲਈ ਜੱਜ ਮੰਜੂ ਰਾਣਾ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਿਊਮਨ ਰਾਈਟਸ ਪ੫ੈੱਸ ਕਲੱਬ ਦੇ ਵਕੀਲ ਪੂਜਾ ਨੇਗੀ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿਚੋਂ ਜ਼ਿਆਦਾਤਰ ਵਾਰਡਾਂ ਦੇ ਕੌਂਸਲਰ ਅਦਾਲਤ ਵਿਚ ਮੌਜੂਦ ਸਨ ਪ੫ੰਤੂ ਸਿਰਫ ਵਾਰਡ ਨੰਬਰ 1 ਤੋਂ 12 ਤੱਕ ਦੇ ਅਕਾਲੀ ਭਾਜਪਾ ਅਤੇ ਕਾਂਗਰਸ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਦੀਆਂ ਸਮੱਸਿਆਵਾਂ ਹੀ ਸੁਣੀਆਂ ਗਈਆਂ ਤੇ ਬਾਕੀ ਰਹਿੰਦੇ ਕੌਂਸਲਰਾਂ ਨੂੰ ਦੁਬਾਰਾ ਆਉਣ ਲਈ ਕਿਹਾ ਗਿਆ।

ਇਸ ਮੌਕੇ ਕਾਰਜਕਾਰੀ ਕਾਰਜ ਸਾਧਕ ਅਫ਼ਸਰ ਕੁੱਲਭੂਸ਼ਨ ਗੋਇਲ ਨੂੰ ਵੀ ਮਾਨਯੋਗ ਜੱਜ ਮੰਜੂ ਰਾਣਾ ਨੇ ਪੂਰੀ ਟੀਮ ਸਮੇਤ ਬੁਲਾਇਆ ਹੋਇਆ ਸੀ। ਕਰੀਬ 3 ਘੰਟੇ ਚੱਲੀ ਕਾਰਵਾਈ ਵਿਚ 1 ਤੋਂ ਲੈ ਕੇ 12 ਨੰਬਰ ਵਾਰਡ ਦੇ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ 'ਚ ਸਫਾਈ ਕਰਮਚਾਰੀਆਂ ਦੇ ਨਾ ਹੋਣ ਕਾਰਨ ਸਫਾਈ ਵਿਵਸਥਾ ਨਾ ਹੋਣ ਅਤੇ ਫੌਗਿੰਗ ਆਦਿ ਨਗਰ ਪਾਲਿਕਾ ਵੱਲੋਂ ਨਾ ਕਰਵਾਏ ਜਾਣ ਦੀਆਂ ਗੱਲਾਂ ਅਦਾਲਤ ਦੇ ਸਾਹਮਣੇ ਪੇਸ਼ ਕੀਤੀਆਂ। ਨਾਲ ਹੀ ਧਿਆਨ ਵਿਚ ਲਿਆਂਦਾ ਕਿ ਦੁਕਾਨਦਾਰਾਂ ਤੇ ਹੋਰ ਲੋਕਾਂ ਵੱਲੋਂ ਨਜਾਇਜ਼ ਥੜ੍ਹੇ ਬਣਾਉਣ ਕਰਕੇ ਰੁਕੀਆਂ ਹੋਈਆਂ ਨਾਲੀਆਂ ਅਤੇ ਨਾਲੇ ਬਾਰੇ ਵੀ ਕੌਂਸਲਰਾਂ ਨੇ ਮਾਣਯੋਗ ਅਦਾਲਤ ਨੂੰ ਜਾਣੂੰ ਕਰਵਾਇਆ। ਇਸ ਮੌਕੇ ਵਾਰਡ ਨੰਬਰ 1 ਦੀ ਕੌਂਸਲਰ ਸੁਖਵਿੰਦਰ ਕੌਰ ਨੇ ਸ਼ਾਲਾਮਾਰ ਬਾਗ ਦੀ ਤਰਸਯੋਗ ਹਾਲਤ ਬਾਰੇ ਵੀ ਅਦਾਲਤ ਨੂੰ ਜਾਣੂੰ ਕਰਵਾਇਆ। ਜਿਸ ਵਿਚ ਹਿਊਮਨ ਰਾਈਟਸ ਪ੫ੈੱਸ ਕਲੱਬ ਦੇ ਵਕੀਲ ਪੂਜਾ ਨੇਗੀ ਵੱਲੋਂ ਦੱਸਿਆ ਗਿਆ ਕਿ ਸ਼ਾਲਾਮਾਰ ਬਾਗ ਦੀ ਤਰਸਯੋਗ ਹਾਲਤ ਲਈ ਇਕ ਪੁਟੀਸ਼ਨ ਪਹਿਲਾਂ ਹੀ ਅਦਾਲਤ ਵਿਚ ਚੱਲ ਰਹੀ ਹੈ।

ਇਸ ਤੋਂ ਬਾਅਦ ਅਦਾਲਤ ਵੱਲੋਂ ਮੌਕੇ 'ਤੇ ਹੀ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕਰਕੇ ਇਹ ਕਿਹਾ ਗਿਆ ਕਿ ਵਾਰਡ ਨੰਬਰ 1 ਤੋਂ ਸ਼ੁਰੂ ਹੋ ਕੇ ਸਾਰੇ ਵਾਰਡਾਂ ਦੀ ਸਫ਼ਾਈ ਲਈ 10 ਸਫਾਈ ਕਰਮਚਾਰੀਆਂ ਦੀ ਇਕ ਵੱਖਰੀ ਟੀਮ ਬਣਾਈ ਜਾਵੇ ਜੋ ਕਿ ਉਸ ਵਾਰਡ ਦੇ ਕੌਂਸਲਰਾਂ ਨੂੰ ਪੂਰੀ ਤਰ੍ਹਾਂ ਆਪਣੇ ਭਰੌਸੇ ਵਿਚ ਲੈ ਕੇ ਕੰਮ ਕਰਨਗੇ ਅਤੇ ਨਗਰ ਕੌਂਸਲ ਇਸ ਦੀ ਵਾਰਡ ਵਾਈਜ਼ ਰਿਪੋਰਟ ਅਦਾਲਤ ਵਿਚ ਜਮ੍ਹਾਂ ਕਰਵਾਏਗੀ। ਇਸ ਮੌਕੇ ਚੇਅਰਪਰਸਨ ਸਥਾਈ ਲੋਕ ਅਦਾਲਤ ਮੰਜੂ ਰਾਣਾ ਨੇ ਅਗਲੀ ਸੁਣਵਾਈ ਦੀ ਤਾਰੀਕ ਬੁੱਧਵਾਰ 15 ਨਵੰਬਰ ਦੀ ਰੱਖੀ ਜਿਸ ਵਿਚ ਬਾਕੀ ਰਹਿੰਦੇ ਵਾਰਡਾਂ ਦੇ ਕੌਂਸਲਰ ਆਪਣੇ-ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਦੇ ਬਾਰੇ ਮਾਨਯੋਗ ਅਦਾਲਤ ਨੂੰ ਜਾਣੂੰ ਕਰਵਾਉਂਣਗੇ।

-------------------

ਬਾਕਸ

ਇਹ ਕੌਂਸਲਰ ਹੋਏ ਲੋਕ ਅਦਾਲਤ ਅੱਗੇ ਪੇਸ਼

ਇਸ ਮੌਕੇ ਕੌਂਸਲਰ ਪਰਮਜੀਤ ਸਿੰਘ, ਰਾਜਿੰਦਰ ਸਿੰਘ ਧੰਜਲ, ਹਰਦਿਆਲ ਸਿੰਘ ਝੀਤਾ, ਇੰਜ: ਛੱਜਾ ਸਿੰਘ, ਹਰਬੰਸ ਸਿੰਘ ਵਾਲੀਆ, ਮਨਮੋਹਨ ਸਿੰਘ ਵਾਲੀਆ, ਪਵਨ ਧੀਰ, ਗਗਨ ਪਾਸੀ, ਅਵਤਾਰ ਸਿੰਘ, ਜੀਆ ਲਾਲ ਨਾਹਰ, ਮਨੋਜ ਭਸੀਨ, ਬਲਬੀਰ ਸਿੰਘ, ਸਤਨਾਮ ਸਿੰਘ ਵਾਲੀਆ, ਕੁਲਵੰਤ ਕੌਰ, ਸੁਖਵਿੰਦਰ ਕੌਰ, ਸਰਬਜੀਤ ਕੌਰ, ਧਰਮਪਾਲ ਮਹਾਜਨ ਅਤੇ ਚੇਤਨ ਸੂਰੀ ਮਾਨਯੋਗ ਅਦਾਲਤ ਵਿਚ ਪੇਸ਼ ਹੋਏ।