ਪੱਤਰ ਪ੍ਰੇਰਕ, ਅੱਪਰਾ : ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਜਗਜੀਤ ਸਿੰਘ ਦੇ ਦਿਹਾਂਤ ਹੋਣ 'ਤੇ ਇਲਾਕੇ ਦੇ ਸਮੂਹ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੱੁਖ ਪ੫ਗਟ ਕੀਤਾ। ਸਮੂਹ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੌਧਰੀ ਜਗਜੀਤ ਸਿੰਘ ਬਹੁਤ ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਮੌਤ ਹੋਣ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸਮੂਹ ਆਗੂਆਂ ਨੇ ਉਨ੍ਹਾਂ ਦੇ ਭਰਾ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ ਨਾਲ ਦੁੱਖ ਪ੫ਗਟ ਕੀਤਾ ਤੇ ਕਿਹਾ ਕਿ ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਚੌਧਰੀ ਜਗਜੀਤ ਸਿੰਘ ਦੀ ਮੌਤ 'ਤੇ ਦੁੱਖ ਪ੫ਗਟ ਕਰਨ ਵਾਲਿਆਂ 'ਚ ਅਮਰਜੀਤ ਬੰਗਾ ਯੂਥ ਕਾਂਗਰਸੀ ਆਗੂ, ਰੂਪ ਲਾਲ ਨਾਹਰ, ਸੁਖਦੇਵ ਪੰਡਤ, ਡਾ. ਰਾਮ ਆਸਰਾ ਚੰਦੜ, ਅਮਰੀਕ ਸਿੰਘ ਲੋਹਗੜ੍ਹ, ਅਗਨੀਹੋਤਰੀ ਮੋਰੋਂ, ਅਸ਼ਵਨੀ ਕੁਮਾਰ, ਚੰਦਰ ਮੋਹਨ, ਲੇਖ ਰਾਜ ਢੰਡਾ, ਗਿਆਨ ਸਿੰਘ ਦੁਸਾਂਝ ਆਦਿ ਸ਼ਾਮਲ ਸਨ।