ਗੁਰਜਿੰਦਰਪਾਲ ਸਿੰਘ ਬੋਪਾਰਾਏ, ਖਾਸਾ :

ਅਟਾਰੀ ਰੋਡ ਖਾਸਾ ਵਿਖੇ ਏਐਸਆਈ ਨਿਸ਼ਾਨ ਸਿੰਘ ਦੀ ਟੀਮ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਵਿਚ ਅਣਗਹਿਲੀ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਨੇ ਕਿਹਾ ਕਿ ਨਾਕੇ ਦੌਰਾਨ ਜਿਥੇ ਵਾਹਨਾਂ ਦੇ ਕਾਗਜਾਤ ਚੈੱਕ ਕੀਤੇ ਜਾ ਰਹੇ ਹਨ, ਉਥੇ ਹੀ ਲੁੱਟਾਂ ਖੋਹਾਂ ਕਰਨ ਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਗਿਰੋਹਾਂ ਉਪਰ ਵੀ ਤਿੱਖੀ ਨਜਰ ਰੱਖੀ ਜਾ ਰਹੀ ਹੈ। ਇਸ ਮੌਕੇ ਹੈਡਕਾਂਸਟੇਬਲ ਅਵਤਾਰ ਸਿੰਘ, ਸਵਿੰਦਰਪਾਲ ਸਿੰਘ, ਜਸਬੀਰ ਸਿੰਘ ਆਦਿ ਹਾਜਰ ਸਨ।