ਪੱਤਰ ਪ੫ੇਰਕ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਵਲੋਂ ਸੈਸ਼ਨ 2015-16 ਦੇ ਕੈਂਪਸ ਟਾਈਮਜ਼ ਮੈਗਜੀਨ ਦੇ ਪਹਿਲੇ ਏਡੀਸ਼ਨ ਦੀ ਘੂੰਡ ਚੁੱਕਾਈ ਪੱਤਰਕਾਰੀ ਵਿਭਾਗ ਦੇ ਸੈਮੀਨਾਰ ਹਾਲ 'ਚ ਕੀਤੀ ਗਈ। ਵਿਭਾਗ ਵਲੋਂ ਜਾਰੀ ਕੀਤਾ ਜਾਂਦਾ ਮੈਗਜੀਨ ਕੈਂਪਸ ਟਾਈਮਜ਼ ਪੱਤਰਕਾਰੀ ਦੇ ਵਿਦਿਆਰਥੀਆਂ ਵਲੋ ਹੀ ਤਿਆਰ ਕੀਤਾ ਜਾਂਦਾ ਹੈ। ਜਿਸ ਵਿਚਲੇ ਆਰਟੀਕਲ, ਫੀਚਰ ਖ਼ਬਰਾਂ ਵੀ ਵਿਦਿਆਰਥੀਆਂ ਵਲੋਂ ਹੀ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਵਿਭਾਗ ਮੁੱਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਇਸ ਵਾਰ ਦੇ ਅਡੀਸ਼ਨ 'ਚ ਵਿਭਾਗ ਦੇ ਵਿਦਿਆਰਥੀ ਅਮਨਪ੫ੀਤ ਖੱਟੜਾ ਨੇ ਬਿਓਰੋ ਚੀਫ਼, ਹਰਲੀਨ, ਸ਼ਬਨਮ, ਸੁਮਨ, ਜਸਲੀਨ, ਸੁਖਦਰਸ਼ਨ ਨੇ ਸਬ ਅਡੀਟਰ, ਵਿਸ਼ਵਜੀਤ ਸਿੰਘ ਨਿਊਜ਼ ਕੋਆਡੀਨੇਟਰ, ਹਰਮਨਪ੫ੀਤ ਤੇ ਸੁਤੰਤਰਪਾਲ ਨੇ ਗ੫ਾਫਿਕ ਡਿਜ਼ਾਈਨਰ ਦਾ ਕੰਮ ਕੀਤਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਇਸ ਮੌਕੇ ਪ੫ੋ. ਨੈਨਸੀ ਦਵਿੰਦਰ ਕੋਰ, ਹੈਪੀ ਜੈਜੀ, ਵਰਿੰਦਰ ਵਾਲੀਆ ਤੇ ਵਿਭਾਗ ਦੇ ਵਿਦਿਆਰਥੀ ਹਾਜ਼ਰ ਰਹੇ।