ਕੰਵਲਜੀਤ ਵਾਲੀਆ, ਅੰਮਿ੫ਤਸਰ:

ਬ੫ਾਹਮਣ ਸਭਾ ਅੰਮਿ੫ਤਸਰ ਦੀ ਮੀਟਿੰਗ ਧਰਮਸ਼ਾਲਾ ਮੰਦਰ ਸੰਤੋਸ਼ੀ ਮਾਤਾ ਅਤੇ ਸ਼ੰਕਰ ਸ਼ਨੀ ਧਾਮ ਸ਼ਰਮਾ ਕਾਲੋਨੀ ਤਰਨਤਾਰਨ ਰੋਡ ਵਿਖੇ ਸ਼ੰਕਰ ਦੱਤ ਜੋਤਸ਼ੀ ਦੀ ਦੇਖ ਰੇਖ ਵਿਚ ਹੋਈ। ਜਿਸ ਵਿਚ ਜਿਲ੍ਹਾਂ ਪ੫ਧਾਨ ਚੰਦਰ ਸ਼ੇਖਰ ਸ਼ਰਮਾ ਅਤੇ ਵੇਦਰਤਨ ਸ਼ਰਮਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਬ੫ਾਹਮਣ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਠੋਸ ਫੈਸਲੇ ਲਏ ਗਏ। ਇਸ ਮੌਕੇ ਚੰਦਰ ਸ਼ੇਖਰ ਸ਼ਰਮਾ ਅਤੇ ਵੇਦਰਤਨ ਸ਼ਰਮਾ ਨੇ ਕਿਹਾ ਕਿ ਬ੫ਾਹਮਣ ਸਮਾਜ ਨੂੰ ਆਪਣੀਆਂ ਮੰਗਾਂ ਲਈ ਇਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ ਹੈ। ਇਸ ਮੌਕੇ ਡਾ. ਸੰਜੀਵ ਕੁਮਾਰ ਨੂੰ ਸ਼ਰਮਾ ਕਾਲੋਨੀ ਦਾ ਪ੫ਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਡਾ. ਸੰਜੀਵ ਕੁਮਾਰ, ਡਾ. ਬੋਧ ਰਾਜ ਹਸਤੀਰ, ਮੁਲਖ ਰਾਜ ਡੋਗਲਾ, ਅਵਾਸ ਦੇਵ ਸ਼ਰਮਾ, ਰਾਗਵ ਕੋਂਡਲ, ਰਾਮੇਸ਼ ਦੱਤ, ਗੋਪਾਲ ਜੋਤਸ਼ੀ, ਜਤਿੰਦਰ ਭਾਰਦਵਾਜ, ਰਾਜੀਵ ਕੁਮਾਰ, ਵਿਨੋਦ ਕੁਮਾਰ, ਕਿ੫ਸ਼ਨ ਸ਼ਰਮਾ, ਰਾਜ ਕੁਮਾਰ ਸ਼ਰਮਾ, ਨਰਿੰਦਰ ਕੁਮਾਰ ਵਿੱਕੀ, ਗੌਰਵ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਬ੫ਾਹਮਣ ਸਮਾਜ ਨਾਲ ਸੰਬੰਧਿਤ ਲੋਕ ਹਾਜਰ ਸਨ।