3ਪੀ- ਰਣਜੀਤ ਨਗਰ ਸਥਿਤ 'ਜੱਸਾ ਸਿੰਘ ਰਾਮਗੜ੍ਹੀਆ ਕਮਿਊਨਿਟੀ ਹਾਲ' ਦੀ ਬੇਸਮੈਂਟ ਦੇ ਲੈਂਟਰ ਪੈਣ ਦੌਰਾਨ ਪ੫ਬੰਧਕ ਕਮੇਟੀ ਦੇ ਮੈਂਬਰਾਨ।

ਕੁਲਵਿੰਦਰ ਸਿੰਘ ਰਾਏ, ਖੰਨਾ

ਮਲੇਰਕੋਟਲਾ ਰੋਡ ਸਥਿਤ ਰਣਜੀਤ ਨਗਰ ਦੇ ਗੁਰਦੁਆਰਾ ਜੱਸਾ ਸਿੰਘ ਰਾਮਗੜ੍ਹੀਆਂ ਵਿਖੇ ਕਮਿਊਨਿਟੀ ਹਾਲ ਦੇ ਬੇਸਮੈਂਟ ਦਾ ਲੈਂਟਰ ਪਾਇਆ ਗਿਆ। ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਵਰਿੰਦਰ ਸਿੰਘ ਦਹੇਲੇ, ਚੇਅਰਮੈਨ ਹਰਜੀਤ ਸਿੰਘ ਖਰ੍ਹੇ ਤੇ ਜਨਰਲ ਸਕੱਤਰ ਬਲਦੇਵ ਸਿੰਘ ਮਠਾੜੂ ਦੀ ਅਗਵਾਈ 'ਚ ਚੱਲ ਰਹੇ ਨਿਰਮਾਣ ਕਾਰਜ਼ਾਂ ਦੌਰਾਨ ਬੇਸਮੈਂਟ ਦੇ ਕਾਰਜਾਂ ਦੇ ਨਾਲ-ਨਾਲ ਉਪਰਲੀਆਂ ਮੰਜ਼ਲਾਂ ਦੀਆਂ ਸੁੰਦਰ ਇਮਾਰਤ ਵੀ ਉਸਾਰੀ ਜਾਵੇਗੀ। ਪ੫ਧਾਨ ਵਰਿੰਦਰ ਸਿੰਘ ਦਹੇਲੇ ਨੇ ਦੱਸਿਆਂ 'ਜੱਸਾ ਸਿੰਘ ਰਾਮਗੜ੍ਹੀਆ ਕਮਿਊਨਿਟੀ ਹਾਲ ਦੀ ਉਸਾਰੀ ਨਾਲ ਮਲੇਰਕੋਟਲਾ ਰੋਡ, ਜੇਠੀ ਨਗਰ, ਰਣਜੀਤ ਨਗਰ ਤੇ ਖੰਨਾ ਖੁਰਦ ਇਲਾਕੇ ਦੇ ਲੋਕਾਂ ਨੂੰ ਸਮਾਗਮ ਕਰਨ ਲਈ ਕਾਫੀ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਹਾਲ ਦੇ ਬੇਸਮੈਂਟ ਦਾ ਲੈਂਟਰ ਪੈ ਗਿਆ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਾਕੀ ਦੇ ਕਾਰਜ ਵੀ ਜਾਰੀ ਹਨ। ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਭਵਨ ਸਭਾ ਭੱਟੀਆ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂੁਪਰਾਏ, ਪ੫ਧਾਨ ਰਛਪਾਲ ਸਿੰਘ ਧੰਜਲ ਤੇ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਆਰਗੇਨਾਈਜ਼ੇਸ਼ਨ ਦੇ ਪ੫ਧਾਨ ਭੁਪਿੰਦਰ ਸਿੰਘ ਸੌਂਦ ਨੇ ਕਿਹਾ ਕਿ ਜਿਸ ਤਰ੍ਹਾਂ ਜੀਟੀ ਰੋਡ ਸਥਿਤ ਰਾਮਗੜ੍ਹੀਆ ਭਵਨ 'ਚ ਸੁੰਦਰ ਬੁਹਮੰਜ਼ਲਾਂ ਕਮਿਊਨਿਟੀ ਹਾਲ ਬਣ ਰਿਹਾ ਹੈ, ਉਸੇ ਤਰ੍ਹਾਂ ਹੀ ਰਣਜੀਤ ਨਗਰ ਸਥਿਤ ਜੱਸਾ ਸਿੰਘ ਰਾਮਗੜ੍ਹੀਆ ਕਮਿਊਨਿਟੀ ਹਾਲ 'ਚ ਵੀ ਲੋਕਾਂ ਨੂੰ ਸਮਾਗਮ ਲਈ ਸਹੂਲਤਾਂ ਦੇਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਇਨ੍ਹਾਂ ਸੁੰਦਰ ਇਮਾਰਤਾਂ ਲਈ ਚੱਲ ਰਹੇ ਕਾਰਜਾਂ ਲਈ ਦਾਨੀ ਸੱਜਣਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਹਰਪ੫ੀਤ ਸਿੰਘ ਧੰਜ਼ਲ, ਵਰਿੰਦਰ ਸਿੰਘ ਦਹੇਲੇ, ਹਰਜੀਤ ਸਿੰਘ ਖਰ੍ਹੇ, ਬਲਦੇਵ ਸਿੰਘ ਮਠਾੜੂ, ਪੁਸ਼ਕਰਰਾਜ ਸਿੰਘ ਰੂੁਪਰਾਏ, ਰਛਪਾਲ ਸਿੰਘ ਧੰਜਲ, ਸੁਖਮਿੰਦਰ ਸਿੰਘ ਚਾਨਾ, ਚਰਨਜੀਤ ਸਿੰਘ ਪਨੇਸਰ, ਮਨਜੀਤ ਸਿੰਘ ਧੰਜਲ, ਅਮਰਜੀਤ ਸਿੰਘ ਘਟਹੌੜਾ, ਬੀਰ ਸਿੰਘ ਧੰਜਲ, ਬੀਬੀ ਹਰਵਿੰਦਰ ਕੌਰ, ਬੀਬੀ ਮਨਜੀਤ ਕੌਰ, ਗੁਰਨਾਮ ਸਿੰਘ ਭਮਰਾ, ਟਹਿਲ ਸਿੰਘ ਧੰਜਲ, ਪਰਮਜੀਤ ਸਿੰਘ ਧੀਮਾਨ ਪੈ੫ਸ ਸਕੱਤਰ, ਪ੫ੋਫੈਸਰ ਰਣਜੀਤ ਸਿੰਘ ਰਿਐਤ, ਸੇਵਾਦਾਰ ਭਾਈ ਸੋਹਣ ਸਿੰਘ ਆਦਿ ਹਾਜ਼ਰ ਸਨ।