ਪਿ੍ਰੰਸ ਸਿੱਧੂ, ਜਲੰਧਰ : ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 11ਵੇਂ ਆਲ ਇੰਡੀਆ ਬਲਵੰਤ ਕਪੂਰ ਹਾਕੀ ਟੂਰਨਾਂਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ 'ਚ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ, ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਤੇ ਸਰਕਾਰੀ ਮਾਡਲ ਸਕੂਲ ਜਲੰਧਰ ਦੀਆਂ ਟੀਮਾਂ ਵੱਲੋਂ ਸ਼ੁੱਕਰਵਾਰ ਖੇਡੇ ਮੈਚਾਂ 'ਚ ਜਿੱਤ ਹਾਸਲ ਕਰ ਪ੫ਵੇਸ਼ ਕਰਨ 'ਚ ਸਫਲ ਹੋਈਆਂ। ਸ਼ਨਿਚਰਵਾਰ ਖੇਡੇ ਜਾਣ ਵਾਲੇ ਸੈਮੀਫਾਈਨਲ ਮੁਕਾਬਲਿਆਂ 'ਚ ਸੀਆਰਜੈਡ ਸਕੂਲ ਸੋਨੀਪਤ ਦਾ ਮੁਕਾਬਲਾ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨਾਲ ਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦਾ ਮੁਕਾਬਲਾ ਸਰਕਾਰੀ ਮਾਡਲ ਸਕੂਲ ਜਲੰਧਰ ਨਾਲ ਹੋਵੇਗਾ। ਸ਼ੁੱਕਰਵਾਰ ਦੇ ਮੈਚਾਂ ਦੇ ਮੁੱਖ ਮਹਿਮਾਨ ਡਾਕਟਰ ਜੀਐਸ ਸਮਰਾ ਪਿ੫ੰ. ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ ਅਰਜੁਨ ਐਵਾਰਡੀ ਰਾਜਬੀਰ ਕੌਰ ਨੇ ਟੀਮਾਂ ਨਾਲ ਜਾਣ ਪਛਾਣ ਕਰਦਿਆਂ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ।

ਸ਼ੁੱਕਰਵਾਰ ਲੀਗ ਦੌਰ ਦੇ ਆਖਰੀ ਮੈਚਾਂ 'ਚ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ ਨੇ ਸਰਕਾਰੀ ਸੀ. ਸੈਕੰ. ਸਕੂਲ ਜਰਖੜ ਨੂੰ 2-0 ਨਾਲ ਤੇ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਮਿਕੀ ਮਾਡਲ ਸਕੂਲ ਅੰਬਾਲਾ ਨੂੰ 7-2 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪ੫ਵੇਸ਼ ਕੀਤਾ। ਇਸ ਮੌਕੇ ਤੇ ਟੂਰਨਾਮੈਂਟ ਕਮੇਟੀ ਦੇ ਪ੫ਧਾਨ ਹਰਭਜਨ ਸਿੰਘ ਕਪੂਰ, ਮਨਮੋਹਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਰਸ਼ਰਨ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਓਲੰਪੀਅਨ ਵਰਿੰਦਰ ਸਿੰਘ, ਓਲੰਪੀਅਨ ਮੁੱਖਬੈਨ ਸਿੰਘ, ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਬਲਜੀਤ ਸਿੰਘ ਸੈਣੀ, ਦਲਜੀਤ ਸਿੰਘ ਕਸਟਮਸ, ਰਿਪੁਦਮਨ ਕੁਮਾਰ ਸਿੰਘ, ਸੁਰੇਸ਼ ਠਾਕੁਰ, ਰਾਮ ਸਰਨ, ਜਤਿੰਦਰ ਸਿੰਘ ਬੋਬੀ, ਬਲਜੀਤ ਕੌਰ ਸਾਈ ਹਾਕੀ ਕੋਚ, ਸੋਨੀਆ, ਮਨੂੰ ਸੂਦ, ਮਲਕੀਤ ਸਿੰਘ, ਸੰਦੀਪ ਸਿੰਘ, ਮਨਦੀਪ ਸਿੰਘ, ਅਨੂਪ ਸਿੰਘ ਹਾਜ਼ਰ ਸਨ।

-- 13 ਦਸੰਬਰ ਨੂੰ ਖੇਡੇ ਜਾਣ ਸੈਮੀਫਾਈਨਲ

- ਸੀਆਰਜੈਡ ਸਕੂਲ ਸੋਨੀਪਤ ਬਨਾਮ ਬਾਬਾ ਗੁਰਮੁੱਖ ਸਿੰਘ ਉਤਮ ਸਿੰਘ ਸਕੂਲ ਖਡੂਰ ਸਾਹਿਬ : 12 ਵਜੇ।

- ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਬਨਾਮ ਸਰਕਾਰੀ ਮਾਡਲ ਸਕੂਲ ਜਲੰਧਰ : 2 ਵਜੇ।