ਫੋਟੋ ਫਾਇਲ,31ਐਸਐਨਡੀ-ਪੀ-7ਵਿੱਚ

ਫੋਟੋ ਕੈਪਸ਼ਨ: ਥਾਣਾ ਮੁਖੀ ਅਜੇਪਾਲ ਸਿੰਘ ਅਫੀਮ ਸਮੇਤ ਕਾਬੂ ਕੀਤੇ ਵਿਅਕਤੀ ਸਬੰਧੀ ਜਾਣਕਾਰੀ ਦਿੰਦੇ ਹੋਏ।

ਬਹਾਦਰ ਟਿਵਾਣਾ, ਫ਼ਤਹਿਗੜ੍ਹ ਸਾਹਿਬ : ਪੁਲਸ ਨੇ ਇਕ ਵਿਅਕਤੀ ਨੂੰ ਅਫੀਮ ਸਮੇਤ ਗਿ੫ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਜੇਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮੰਡੋਫਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕੇ 'ਤੇ ਇੰਸਪੈਕਟਰ ਹਰਨੇਕ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਪੈਦਲ ਆ ਰਹੇ ਇਕ ਵਿਅਕਤੀ ਸੁਰਿੰਦਰਪਾਲ ਸਿੰਘ ਵਾਸੀ ਮੰਡੋਫਲ ਦੀ ਤਲਾਸ਼ੀ ਲਈ ਤਾਂ ਉਸ ਦੇ ਹੱਥ 'ਚ ਫੜੇ ਲਿਫਾਫੇ 'ਚੋਂ 2 ਕਿਲੋ ਅਫੀਮ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਵਿੱਚ ਉਪਰੋਕਤ ਵਿਅਕਤੀ ਨੇ ਮੰਨਿਆ ਕਿ ਉਹ ਇਹ ਅਫੀਮ ਝਾਰਖੰਡ ਤੋਂ ਲੈ ਕੇ ਆਇਆ ਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।