6ਪੀ- ਕਾਬੂ ਕੀਤੇ ਕਥਿਤ ਮੁਲਜ਼ਮ ਨਾਲ ਪੁਲਿਸ ਪਾਰਟੀ।

ਪੱਤਰ ਪ੫ੇਰਕ, ਖੰਨਾ

ਪੁਲਿਸ ਵੱਲੋਂ 700 ਗ੫ਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਵਤਾਰ ਸਿੰਘ ਪੁਲਿਸ ਪਾਰਟੀ ਸਮੇਤ ਖੰਨਾ ਤੋਂ ਵਾਇਆ ਬੀਜਾ, ਪਾਇਲ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਟੀ-ਪੁਆਇੰਟ ਘੁੰਗਰਾਲੀ ਰਾਜਪੂਤਾਂ ਕੋਲ ਪਹੁੰਚੀ ਤਾਂ ਸਾਹਮਣੇ ਖੜ੍ਹਾ ਇਕ ਵਿਅਕਤੀ ਜਿਸ ਨੇ ਲੋਈ ਦੀ ਬੁੱਕਲ ਮਾਰੀ ਸੀ, ਪੁਲਿਸ ਪਾਰਟੀ ਨੂੰ ਦੇਖਕੇ ਕਾਹਲੀ-ਕਾਹਲੀ 'ਚ ਘੁੰਗਰਾਲੀ ਲਿੰਕ ਰੋਡ ਵੱਲ ਤੁਰ ਪਿਆ। ਪੁਲਿਸ ਪਾਰਟੀ ਵੱਲੋਂ ਉਸ ਨੂੰ ਅਵਾਜ ਮਾਰਕੇ ਰੁਕਣ ਲਈ ਕਿਹਾ ਤਾਂ ਉਕਤ ਵਿਅਕਤੀ ਲਿੰਕ ਰੋਡ ਨਾਲ ਲਗਦੇ ਖੇਤਾਂ 'ਚ ਮੋਮੀ ਲਿਫਾਫਾ ਸੁੱਟ ਕੇ ਦੌੜ ਪਿਆ ਤਾਂ ਸਹਾਇਕ ਥਾਣੇਦਾਰ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕੀਤਾ ਤੇ ਉਕਤ ਵਿਅਕਤੀ ਵੱਲੋਂ ਸੁੱਟਿਆ ਲਿਫ਼ਾਫ਼ਾ ਚੁੱਕਿਆ। ਪੁਲਿਸ ਪਾਰਟੀ ਵੱਲੋਂ ਪੁੱਛਣ 'ਤੇ ਉਕਤ ਵਿਅਕਤੀ ਨੇ ਆਪਣਾ ਨਾਮ ਪੱਪੂ ਵਾਸੀ ਸ਼ਾਹਜਹਾਨਪੁਰ (ਯੂਪੀ) ਦੱਸਿਆ ਤੇ ਉਸ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 700 ਗ੫ਾਮ ਅਫੀਮ ਬਰਾਮਦ ਹੋਈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।