ਰਘਬੀਰ ਸਿੰਘ ਗਿੱਲ, ਬਾਬਾ ਬਕਾਲਾ ਸਾਹਿਬ

ਗੁਰਦੁਆਰਾ ਨੌਂਵੀ ਪਾਤਸ਼ਾਹੀ ਦੇ ਦੀਵਾਨ ਹਾਲ ਵਿਖੇ ਕਾਰਗਿਲ ਸ਼ਹੀਦ ਅਮਰਜੀਤ ਸਿੰਘ ਮੱਟੂ ਦੀ ਸਲਾਨਾ ਬਰਸੀ ਮਨਾਈ ਗਈ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਜਾਪ, ਕੀਰਤਨ ਕੀਤੇ ਗਏ ਤੇ ਹੈਡ ਗ੫ੰਥੀ ਭਾਈ ਭੁਪਿੰਦਰ ਸਿੰਘ ਨੇ ਕਥਾ ਕੀਤੀ ਉਪਰੰਤ ਸ਼ਹੀਦ ਦੀ ਸਲਾਨਾ ਬਰਸੀ ਵਿੱਚ ਸ਼ਾਮਿਲ ਹੋਏ ਵਿਧਾਇਕ ਮਨਜੀਤ ਸਿੰਘ ਮੰਨਾਂ ਗਗਨਦੀਪ ਸਿੰਘ ਜੱਜ ਕੌਮੀ ਜਨਰਲ ਸਕੱਤਰ ਯੂਥ ਅਕਾਲੀਦਲ ਤੇ ਪ੫ਧਾਨ ਆੜਤੀ ਐਸੋਸੀਏਸਨ ਰਈਆ ਮੈਨੇਜਰ ਮੁਖਤਾਰ ਸਿੰਘ, ਕੈਪਟਨ ਜਗਤ ਸਿੰਘ, ਕੈਪਟਨ ਜੋਬਨ ਸਿੰਘ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਦੇਸ਼ ਲਈ ਜਾਨ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਦੇ ਪਿਤਾ ਇੰਦਰ ਸਿੰਘ, ਮਾਤਾ ਬਲਬੀਰ ਕੌਰ, ਸ਼ਹੀਦ ਦੀ ਧਰਮ ਪਤਨੀ ਸੁਖਵਿੰਦਰ ਕੌਰ, ਬੇਟਾ ਸਹਿਬਜੀਤ ਸਿੰਘ ਤੇ ਗੁਰਪ੫ੀਤ ਸਿੰਘ ਤੋ ਇਲਾਵਾ ਮਾਸਟਰ ਇਕਬਾਲ ਸਿੰਘ, ਹਰਜੀਤ ਸਿੰਘ ਫੌਜੀ, ਗੁਰਦੀਪ ਸਿੰਘ ਧਰਦਿਓ ਆਦਿ ਹਾਜ਼ਰ ਸਨ।