ਸ਼ਿਵ ਕੁਮਾਰ, ਚੋਗਾਵਾਂ : ਪੀਰ ਬਾਬਾ ਹੀਰਾ ਸ਼ਾਹ ਦੀ ਦਰਗਾਹ ਉਪਰ ਸਮੂਹ ਪੱਲੇਦਾਰਾਂ ਵੱਲੋਂ ਦਾਣਾ ਮੰਡੀ ਚੋਗਾਵਾਂ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਮੇਲਾ ਪ੫ਬੰਧਕ ਕਮੇਟੀ ਦੇ ਬੱਗਾ ਪ੫ਧਾਨ, ਅਵਤਾਰ ਸਿੰਘ, ਸਵਿੰਦਰ ਸਿੰਘ, ਦਲਬੀਰ ਸਿੰਘ, ਬਿੱਟੂ, ਜੱਗਾ, ਬਲਦੇਵ ਸਿੰਘ ਮੱਕਾ, ਭਿੰਦਾ, ਲੋਗਾ, ਗੁਰਨਾਮ ਸਿੰਘ ਨੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸਤੋਂ ਬਾਅਦ ਕਈ ਕੱਵਾਲਾਂ ਨੇ ਹਾਜ਼ਰੀ ਭਰੀ। ਪੰਜਾਬੀ ਲੋਕ ਗਾਇਕ ਰਾਜ ਅਟੱਲਗੜ੍ਹ ਅਤੇ ਨੀਲਮ ਨੇ ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦਾ ਦਿਲਪ੫ਚਾਵਾ ਕੀਤਾ। ਲੰਗਰ ਦੇ ਅਤੁੱਟ ਭੰਡਾਰੇ ਵਰਤਾਏ ਗਏ।