ਨਵੀਂ ਦਿੱਲੀ (ਏਜੰਸੀ) : ਸੰਗੀਤਕਾਰ ਅਦਨਾਨ ਸਾਮੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਟਵੀਟ ਦਾ ਜਵਾਬ ਜ਼ਰੂਰ ਦਿੰਦੇ ਹਨ। ਐਤਵਾਰ ਨੂੰ ਵੀ ਅਦਨਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਗਾਦੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਚੈਤਰ ਨਰਾਤਿਆਂ ਦੇ ਪਹਿਲੇ ਦਿਨ ਆਂਧਰ ਪ੍ਰਦੇਸ਼ ਤੇ ਕਰਨਾਟਕਾ 'ਚ ਉਗਾਦੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਦਨਾਨ ਦੇ ਇਸ ਟਵਿਟ 'ਤੇ ਪਾਕਿਸਤਾਨੀ ਯੂਜਰ ਅਹਿਮਦ ਗੁਲ ਨੇ ਲਿਖਿਆ ਕਿ ਉਸ ਨੂੰ ਉਮੀਦ ਹੈ ਕਿ ਉਹ ੀਦ 'ਤੇ ਪਾਕਿਸਤਾਨੀਆਂ ਨੂੰ ਮੁਬਾਰਕਬਾਦ ਦੇਣਾ ਨਹੀਂ ਭੁੱਲਣਗੇ। ਅਦਨਾਨ ਨੇ ਇਸ 'ਤੇ ਅਹਿਮਦ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਪਿਆਰੇ ਅਹਿਮਦ ਈਦ ਪਾਕਿਸਤਾਨ 'ਚ ਹੀ ਨਹੀਂ ਮਨਾਈ ਜਾਂਦੀ ਇਹ ਦੁਨੀਆ ਭਰ ਦੇ ਮੁਸਲਮਾਨਾਂ ਦਾ ਤਿਉਹਾਰ ਹੈ। ਤਿਉਹਾਰਾਂ ਨੂੰ ਭਾਰਤ-ਪਾਕਿ ਦੇ ਨਜ਼ਰੀਏ ਨਾਲ ਨਾ ਵੇਖੋ। ਪਾਕਿਸਤਾਨ ਤੋਂ ਜ਼ਿਆਦਾ ਮੁਸਲਮਾਨ ਭਾਰਤ 'ਚ ਹਨ। ਕਦੇ ਤਾਂ ਨਜ਼ਰ ਮਿਲਾਓ, ਕਦੇ ਤਾਂ ਕਰੀਬ ਆਓ।