ਪੱਤਰ ਪ੫ੇਰਕ, ਫ਼ਤਹਿਗੜ੍ਹ ਸਾਹਿਬ : ਵੀਰਵਾਰ ਵਾਪਰੇ ਤਿੰਨ ਵੱਖ ਵੱਖ ਸੜਕ ਹਾਦਸਿਆਂ 'ਚ ਇਕ ਮਹਿਲਾ ਕਾਂਸਟੇਬਲ ਸਮੇਤ ਪੰਜ ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪਹਿਲਾ ਹਾਦਸਾ ਸਰਹਿੰਦ ਜੀਟੀ ਰੋਡ ਬਾੜਾ ਚੌਂਕ 'ਚ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਕਾਂਸਟੇਬਲ ਜਤਿੰਦਰ ਕੌਰ ਸਕੂਟਰੀ 'ਤੇ ਡਿਊਟੀ 'ਤੇ ਆ ਰਹੀ ਸੀ ਤਾਂ ਉਸ ਨੂੰ ਮੰਡੀ ਗੋਬਿੰਦਗੜ੍ਹ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਕਰਕੇ ਉਹ ਜ਼ਖ਼ਮੀ ਹੋ ਗਈ। ਇਸੇ ਤਰ੍ਹਾਂ ਮਨਦੀਪ ਸਿੰਘ ਵਾਸੀ ਜੋਧਪੁਰ ਜੋ ਮੋਟਸਾਈਕਲ 'ਤੇ ਬੱਸੀ ਵੱਲ ਆ ਰਿਹਾ ਸੀ ਜਦੋਂ ਉਹ ਸ਼ਹੀਦਗੜ੍ਹ ਨੇੜੇ ਪੱਜਾ ਤਾਂ ਉਸ ਦੀ ਟੱਕਰ ਸਾਈਕਲ ਸਵਾਰ ਨਾਲ ਹੋ ਗਈ ਜਿਸ ਦੇ ਸਿੱਟੇ ਵਜੋਂ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ। ਇਸੇ ਤਰ੍ਹਾਂ ਪਿੰਡ ਈਸਰਹੇਲ ਨੇੜੇ ਮੋਟਰਸਾਈਕਲ ਸਵਾਰ ਸ਼ੁਸ਼ੀਲ ਕੁਮਾਰ ਅਤੇ ਉਸ ਦੀ ਪਤਨੀ ਸੁਨੀਤਾ ਰਾਣੀ ਅਤੇ ਬੱਚਾ ਦੁਰਗਾ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਆ ਰਹੀ ਕਾਰ ਨੇ ਆਪਣੀ ਲਪੇਟ 'ਚ ਲੈ ਲਿਆ ਜਿਸ ਕਰਕੇ ਉਹ ਤਿੰਨੋਂ ਜ਼ਖ਼ਮੀ ਹੋ ਗਏ।