* ਸਥਿਤੀ

-ਐਂਬੂਲੈਂਸ 'ਚ ਮਰੀਜ਼ ਨੂੰ ਹਸਪਤਾਲ ਲੈ ਜਾਣ 'ਚ ਵੀ ਹੋਈ ਅੌਖਿਆਈ

- ਚੋਣ ਆਬਜ਼ਰਵਰ ਨੇ ਪਲ ਪਲ 'ਤੇ ਰੱਖੀ ਨਜ਼ਰ, ਵੀਡੀਓਗ੍ਰਾਫੀ ਕੀਤੀ

ਪਿ੍ਰੰਸ ਸਿੱਧੂ, ਜਲੰਧਰ : ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਤੋਂ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦਾ ਰੋਡ ਸ਼ੋਅ ਮੀਂਹ, ਵਿਊਂਤਬੰਦੀ ਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਕਾਮਯਾਬ ਨਾ ਹੋ ਸਕਿਆ। ਰੋਡ ਸ਼ੋਅ ਦਿੱਲੀ ਦੀ ਸਾਬਕਾ ਵਿਧਾਇਕ ਰਾਖੀ ਬਿੜਲਾ ਦੀ ਅਗਵਾਈ ਵਿਚ ਲਾਇਲਪੁਰ ਖ਼ਾਲਸਾ ਕਾਲਜ ਤੋਂ ਸ਼ੁਰੂ ਹੋਇਆ। ਰੋਡ ਸ਼ੋਅ ਦੀ ਗੱਡੀ 'ਚ ਚੜ੍ਹਨ ਸਮੇਂ ਹੀ ਆਪ ਦੇ ਵਰਕਰ ਆਪਸ 'ਚ ਉਲਝਦੇ ਵੇਖੇ ਗਏ। ਰੋਡ ਸ਼ੋਅ ਖ਼ਾਲਸਾ ਕਾਲਜ ਤੋਂ ਬੀਐਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਅੰਬੇਡਕਰ ਚੌਕ 'ਚ ਡਾ. ਅੰਬੇਡਕਰ ਦੀ ਮੂਰਤੀ ਨੂੰ ਨਤਮਸਤਕ ਹੋ ਕੇ ਕਪੂਰਥਲਾ ਚੌਕ ਤੋਂ ਮਾਈ ਹੀਰਾਂ ਗੇਟ ਪਹੁੰਚਿਆ। ਇਸ ਮੌਕੇ ਪਾਰਟੀ ਦੇ ਵਲੰਟੀਅਰ ਰੋਡ ਸ਼ੋਅ ਦੀ ਮਿਲੀ ਪਰਮਿਸ਼ਨ ਕਰਕੇ ਆਪਸ 'ਚ ਹੀ ਉਲਝਦੇ ਰਹੇ। ਆਪ ਵਰਕਰਾਂ ਵਿਚ ਤਾਲਮੇਲ ਦੀ ਘਾਟ ਤੇ ਮੀਂਹ ਕਾਰਨ ਮਾਈ ਹੀਰਾਂ ਗੇਟ ਮਗਰੋਂ ਸਾਬਕਾ ਵਿਧਾਇਕ ਤੇ ਰੋਡ ਸ਼ੋਅ ਦੀ ਮੁੱਖ ਖਿੱਚ ਰਾਖੀ ਬਿੜਲਾ ਵੀ ਦਿਖਾਈ ਨਹੀਂ ਦਿੱਤੀ, ਜਿਸ ਮਗਰੋਂ ਆਪ ਪਾਰਟੀ ਦੇ ਉਮੀਦਵਾਰ ਤੇ ਵਰਕਰ ਭਗਤ ਸਿੰਘ ਚੌਕ, ਮਿਲਾਪ ਚੌਕ ਤੋਂ ਹੁੰਦਿਆਂ ਕੰਪਨੀ ਬਾਗ਼ ਚੌਕ ਪੁੱਜੇ, ਜਿਥੇ ਜਾ ਕੇ ਪਾਰਟੀ ਵਰਕਰ ਖਿੰਡ ਗਏ। ਰੋਡ ਸ਼ੋਅ ਦੀ ਅਗਵਾਈ ਕਰਦਿਆਂ ਸਾਬਕਾ ਵਿਧਾਇਕ ਰਾਖੀ ਬਿੜਲਾ ਨੇ ਨੌਜਵਨ ਪੀੜ੍ਹੀ ਨੂੰ ਨਸ਼ਿਆਂ ਵੱਲ ਧੱਕਣ, ਭਿ੫ਸ਼ਟਾਚਾਰ, ਵਿਕਾਸ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਦਾ ਵਿਰੋਧ ਕਰਨ ਤੇ ਆਪ ਪਾਰਟੀ ਨੂੰ ਸਹਿਯੋਗ ਦੇਣ ਦੇ 'ਤੇ ਵਧੇਰੇ ਜ਼ੋਰ ਦਿੱਤਾ। ਰੋਡ ਸ਼ੋਅ 'ਤੇ ਚੋਣ ਆਬਜ਼ਰਵਰ ਵੱਲੋਂ ਤਿੱਖੀ ਨਜ਼ਰ ਰੱਖੀ ਹੋਈ ਸੀ ਤੇ ਨਾਲ ਦੀ ਨਾਲ ਹੀ ਵੀਡੀਓਗ੍ਰਾਫੀ ਕਰਵਾਈ ਜਾ ਰਹੀ ਸੀ। ਰੋਡ ਸ਼ੋਅ ਕਾਰਨ ਕਈ ਥਾਈਂ ਸੜਕ 'ਤੇ ਜਾਮ ਤਾਂ ਲੱਗੇ ਹੀ, ਉਥੇ ਨਕੋਦਰ ਚੌਕ ਨੇੜੇ ਮਰੀਜ਼ ਨੂੰ ਲਿਜਾਉਣ ਵਾਲੀ ਐਂਬੂਲੈਂਸ ਨੂੰ ਵੀ ਲੰਘਣ 'ਚ ਮੁਸ਼ਕਲ ਆਈ। ਇਸ ਮੌਕੇ ਸੁਮੇਧ ਸਿੰਘ ਸਿੱਧੂ, ਕਲਮਦੀਪ ਸਿੰਘ, ਜੁਗਿੰਦਰ ਸਿੰਘ ਮੁਲਤਾਨੀ, ਸੁਲੇਖਾ ਸਿੰਘ, ਭੁਪਿੰਦਰ ਸਿੰਘ ਤੇ ਹੋਰ ਆਗੂ 15-20 ਗੱਡੀਆਂ ਦੇ ਕਾਫਲੇ ਨਾਲ ਰੋਡ ਸ਼ੋਅ 'ਚ ਹਾਜ਼ਰ ਸਨ।