13ਕੇਐਚਏ-16ਪੀ- ਪਿੰਡ ਸੋਹੀਆ ਵਿਖੇ ਲਗਾਏ ਕੈਂਪ ਦੌਰਾਨ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ।

ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਕਾਰੀ ਹਸਪਤਾਲ ਮਲੌਦ ਦੀ ਟੀਮ ਵੱਲੋਂ ਪਿੰਡ ਸੋਹੀਆ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡੈਪੋ, ਸਵਾਇਨ ਫਲੂ ਅਤੇ ਫਰੀ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਕੈਂਪ 'ਚ ਡਾ. ਰਮਿਤਾ ਸ਼ਰਮਾ ਵੱਲੋਂ ਮਰੀਜਾਂ ਦਾ ਮੁਫਤ ਚੈੱਕਅਪ ਕਰਕੇ ਲਗਪਗ 150 ਮਰੀਜ਼ਾਂ ਨੂੰ ਹੋਮਿਓਪੈਥਿਕ ਦਵਾਈ ਦਿੱਤੀ ਗਈ। ਇਸ ਤੋਂ ਇਲਾਵਾ ਬਲਾਕ ਐਜੂਕੇਟਰ ਨਰਿੰਦਰ ਸਿੰਘ ਮਾਨ ਅਤੇ ਐੱਮਪੀਐੱਸ ਪਰਮਿੰਦਰ ਸਿੰਘ ਕੱਕੜ ਵੱਲੋਂ ਲੋਕਾਂ ਨੂੰ ਸਵਾਇਨ ਫਲੂ ਤੇ ਹੋਰ ਮੌਸਮੀ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਸਾਦਿਕ ਮੁਹੰਮਦ, ਭਗਵੰਤ ਸਿੰਘ, ਕਮਲਜੀਤ ਕੌਰ, ਸਰੋਜ, ਕਰਮਜੀਤ ਕੌਰ, ਬਲਜੀਤ ਕੌਰ ਆਦਿ ਹਾਜ਼ਰ ਸਨ।