-ਕਰਜ਼ਾ ਯੋਜਨਾ ਜ਼ਿਲ੍ਹੇ ਦੇ ਪ੫ਾਥਮਿਕ ਖੇਤਰ ਲਈ ਜ਼ਰੂਰੀ ਕਰਜ਼ੇ ਦੀ ਕਰੇਗਾ ਪੂਰਤੀ- ਏਡੀਸੀ

ਫੋਟੋ 123 ਪੀ - ਕਰਜ਼ਾ ਯੋਜਨਾ ਜਾਰੀ ਕਰਦੇ ਹੋਏ ਏਡੀਸੀ ਅਨੁਪਮ ਕਲੇਰ ਨਾਲ ਹਨ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੇ ਸੰਜੀਵ ਸੇਠ ਤੇ ਹੋਰ।

-

ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ : ਰਾਸ਼ਟਰੀ ਖੇਤੀਬਾੜੀ ਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਤੀ ਸਾਲ 2019-20 ਲਈ ਤਿਆਰ ਕੀਤੀ ਗਈ ਸੰਭਾਵੀ ਕਰਜ਼ਾ ਯੋਜਨਾ (ਪੋਟੈਂਸ਼ੀਅਲ ਿਲੰਕਡ ਕਰੈਡਿਟ ਪਲਾਨ) ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਵੱਲੋਂ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੌਰਾਨ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ 12912.34 ਕਰੋੜ ਰੁਪਏ ਦੀ ਇਹ ਨਾਬਾਰਡ ਦੁਆਰਾ ਤਿਆਰ ਕਰਜ਼ਾ ਯੋਜਨਾ ਜ਼ਿਲ੍ਹੇ ਦੀ ਪ੫ਾਥਮਿਕ ਖੇਤਰ ਲਈ ਜ਼ਰੂਰੀ ਕਰਜ਼ੇ ਦੀ ਪੂਰਤੀ ਕਰੇਗਾ। ਬੈਂਕਾਂ ਦੁਆਰਾ ਇਹ ਰਾਸ਼ੀ ਜ਼ਰੂਰਤਮੰਦ ਕਿਸਾਨਾਂ, ਛੋਟੇ ਉਦਮੀਆਂ ਅਤੇ ਹੋਰ ਪ੫ਾਥਮਿਕ ਖੇਤਰ 'ਚ ਕਰਜ਼ੇ ਦੇ ਲਾਭਪਾਤਰੀਆਂ ਨੂੰ ਉਪਲਬੱਧ ਹੋਵੇਗੀ।

ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੫ਬੰਧਕ ਇੰਦਰਜੀਤ ਕੌਰ ਨੇ ਇਸ ਸੰਭਾਵਿਤ ਯੋਜਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਕਰਜ਼ਾ ਯੋਜਨਾ ਤਹਿਤ 7264.05 ਕਰੋੜ ਫ਼ਸਲੀ ਕਰਜ਼ੇ ਲਈ ਰਾਖਵੇਂ ਹੋਣਗੇ, 8.75 ਕਰੋੜ ਰੁਪਏ ਖੇਤੀਬਾੜੀ ਖੇਤਰ 'ਚ ਲੰਬੇ ਸਮੇਂ ਲਈ, 552.32 ਕਰੋੜ ਰੁਪਏ ਖੇਤੀ ਦੇ ਬੁਨਿਆਦੀ ਢਾਂਚੇ ਲਈ ਤੇ 1549.90 ਕਰੋੜ ਰੁਪਏ ਸਹਾਇਕ ਉਦਯੋਗਾਂ ਲਈ ਰੱਖੇ ਗਏ ਹਨ। ਇਸ ਤੋਂ ਇਲਾਵਾ ਛੋਟੇ ਉਦਯੋਗਾਂ ਨੂੰ 1452.00 ਕਰੋੜ ਰੁਪਏ, ਨਿਰਯਾਤ ਕਰਜ਼ਾ ਲਈ 48.79 ਕਰੋੜ ਰੁਪਏ, ਵਿਦਿਅਕ ਖੇਤਰ ਲਈ 322.15 ਕਰੋੜ ਰੁਪਏ, ਘਰ ਬਣਾਉਣ ਲਈ 731.00 ਕਰੋੜ ਰੁਪਏ, ਨਵੀਨੀਕਰਨ ਊਰਜਾ ਲਈ 6.56 ਕਰੋੜ ਰੁਪਏ ਤੇ ਹੋਰ ਸਵੈ ਸੇਵੀ ਸੰਸਥਾਵਾਂ, ਪ੫ਧਾਨ ਮੰਤਰੀ ਜਨ ਧੰਨ ਯੋਜਨਾ, ਸਾਂਝੇ ਜ਼ਿੰਮੇਵਾਰ ਗਰੁੱਪ ਲਈ 114.42 ਕਰੋੜ ਰੁਪਏ ਅਤੇ ਸਮਾਜਿਕ ਬੁਨਿਆਦੀ ਢਾਂਚੇ ਲਈ 70.40 ਕਰੋੜ ਰੁਪਏ ਰੱਖੇ ਗਏ ਹਨ। ਇਸ ਮੌਕੇ 'ਤੇ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਦੇ ਸੰਜੀਵ ਸੇਠ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਰਾਮ ਿਯਸ਼ਨ ਚੋਪੜਾ, ਰਿਜ਼ਰਵ ਬੈਂਕ ਆਫ਼ ਇੰਡੀਆਂ ਦੇ ਐੱਲਡੀਓ ਸੰਜੀਵ ਕੈਨ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੇ ਮੈਂਬਰ ਮੌਜੂਦ ਸਨ।