- ਐੱਸਸੀ ਤੇ ਮਹਿਲਾ ਰਾਖਵੇਂਕਰਨ ਕਾਰਨ ਕਈ ਉਮੀਦਵਾਰਾਂ ਦੇ ਸੁਪਨੇ ਟੁੱਟੇ

ਪੱਤਰ ਪ੫ੇਰਕ, ਪਾਇਲ : ਪੰਚਾਇਤੀ ਚੋਣਾਂ ਦਾ ਐਲਾਨ ਹੁੰਦੇ ਹੀ ਪਿੰਡਾਂ ਦੀ ਸਿਆਸਤ 'ਚ ਹਲਚਲ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕੀ ਹੈ। ਆਲਮ ਇਹ ਹੈ ਕਿ ਸਰਦੀ ਦੇ ਮੌਸਮ 'ਚ ਵੀ ਸੰਭਾਵਿਤ ਉਮੀਦਵਾਰ ਤੇ ਉਨ੍ਹਾਂ ਦੇ ਸਮਰਥਕ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੇ ਨਾਲ-ਨਾਲ ਆਪਣੀ-ਆਪਣੀ ਜਿੱਤ ਦਾ ਦਾਅਵਾ ਕਰਦੇ ਹੋਏ ਗਰਮੀ ਵਾਲਾ ਮਾਹੌਲ ਪੈਦਾ ਕਰ ਰਹੇ ਹਨ। ਸੰਭਾਵਿਤ ਉਮੀਦਵਾਰ ਆਪਣੇ ਨਾਮਾਂਕਨ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕਰਦੇ ਘੁੰਮਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਪੰਚਾਇਤੀ ਚੋਣਾਂ ਦੌਰਾਨ ਕਈ ਪਿੰਡਾਂ 'ਚ ਐੱਸਸੀ ਤੇ ਮਹਿਲਾ ਰਾਖਵੇਂਕਰਨ ਦੇ ਚੱਲਦੇ ਕਈ ਚਾਹਵਾਨ ਉਮੀਦਵਾਰਾਂ ਦੇ ਸੁਪਨਿਆਂ 'ਤੇ ਪਾਣੀ ਡੁੱਲਿ੍ਹਆ ਹੈ ਪਰ ਦੂਜੇ ਪਾਸੇ ਮਹਿਲਾਵਾਂ 'ਚ ਚੋਣਾਂ ਪ੫ਤੀ ਖ਼ਾਸ ਦਿਲਚਸਪੀ ਵਿਖਾਈ ਜਾ ਰਹੀ ਹੈ। ਹੁਣ ਜਦਕਿ ਪਿੰਡਾਂ 'ਚ ਨਵੇਂ ਸਰਪੰਚ ਚੁਣੇ ਜਾਣਗੇ ਤੇ ਉਹ ਪਿੰਡ ਦੇ ਵਿਕਾਸ ਕਾਰਜ ਕਰਵਾਉਣਗੇ ਤਾਂ ਪਹਿਲਾਂ ਦੇ ਸਰਪੰਚਾਂ ਨੂੰ ਬਿਨਾਂ ਮਾਣ ਭੱਤਾ ਮਿਲੇ ਹੀ ਸੇਵਾਮੁਕਤ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਦੇ ਸਰਪੰਚਾਂ ਦਾ ਪੰਜਾਬ ਸਰਕਾਰ ਵੱਲ ਕਰੀਬ 90 ਕਰੋੜ ਬਕਾਇਆ ਹੈ ਤੇ ਹੁਣ ਉਨ੍ਹਾਂ ਦਾ ਕਾਰਜਕਾਲ ਸਮਾਪਤ ਹੋ ਰਿਹਾ ਹੈ ਤੇ ਅਜੇ ਤੱਕ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਹੈ। ਦਸ ਦੇਈਏ ਕਿ ਪਹਿਲਾਂ ਇਹ ਸਰਪੰਚੀ ਮਾਣ ਭੱਤਾ 600 ਰੁਪਏ ਪ੫ਤੀ ਮਹੀਨਾ ਹੰੁਦਾ ਸੀ ਤੇ ਪੰਜਾਬ 'ਚ ਜਦੋਂ ਅਕਾਲੀ-ਭਾਜਪਾ ਸਰਕਾਰ ਆਈ ਤਾਂ ਉਨ੍ਹਾਂ ਨੇ ਇਹ ਭੱਤਾ ਦੱੁਗਣਾ ਕਰ ਦਿੱਤਾ ਸੀ ਪਰ ਇਹ ਫ਼ੈਸਲਾ ਸਿਰਫ਼ ਕਾਗ਼ਜ਼ੀ ਕਾਰਵਾਈ ਤੱਕ ਹੀ ਸੀਮਤ ਰਹਿ ਗਿਆ ਤੇ ਸਰਪੰਚਾਂ ਨੂੰ ਹੁਣ ਤੱਕ ਸਰਕਾਰੀ ਖ਼ਜ਼ਾਨੇ 'ਚੋਂ ਕੋਈ ਮਾਣ ਭੱਤਾ ਨਹੀਂ ਮਿਲਿਆ। ਹਾਲਾਂਕਿ ਪੰਜਾਬ 'ਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਪੈਣੀਆਂ ਹਨ ਤੇ ਇਸ ਸਬੰਧੀ ਚੋਣ ਜ਼ਾਬਤਾ ਵੀ 15 ਦਸੰਬਰ ਨੂੰ ਲਾਗੂ ਹੋ ਰਿਹਾ ਹੈ।