ਫੋਟੋ ਫਾਈਲ,13ਐਸਐਨਡੀ-ਪੀ-14ਵਿਚ

ਫ਼ੋਟੋ ਕੈਪਸ਼ਨ : ਗੱਲਬਾਤ ਦੌਰਾਨ ਕੁਲਦੀਪ ਸਿੰਘ ਸਹੋਤਾ ਤੇ ਹੋਰ।

ਬਿਕਰਮਜੀਤ ਸਹੋਤਾ, ਫ਼ਤਹਿਗੜ੍ਹ ਸਾਹਿਬ

ਬਾਹਰਲੇ ਸੂਬਿਆਂ ਵਿਚ ਹੋਈ ਭਾਜਪਾ ਦੀ ਹਾਰ ਦਾ ਮੁੱਖ ਕਾਰਨ ਦਲਿਤ ਵਿਰੋਧੀ ਫੈਸਲੇ ਹੀ ਰਿਹਾ। ਜਿਸ ਕਾਰਨ ਮੋਦੀ ਸਰਕਾਰ ਨੂੰ ਮੂੰੰਹ ਦੀ ਖਾਣੀ ਪਈ, ਦੂਜੇ ਪਾਸੇ ਕਾਂਗਰਸ ਦੀ ਕੈਪਟਨ ਸਰਕਾਰ ਵੀ ਦਲਿਤ ਵਿਰੋਧੀ ਕਾਨੂੰਨ ਬਣਾ ਕੇ ਮੋਦੀ ਸਰਕਾਰ ਦੇ ਰਸਤੇ 'ਤੇ ਚੱਲ ਰਹੀ ਹੈ ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਆਉਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਭੁਗਤਣਾ ਪੈ ਸਕਦਾ। ਇਹ ਪ੫ਗਟਾਵਾ ਰਾਸ਼ਟਰੀਆ ਵਾਲਮੀਕਿ ਸਭਾ ਦੇ ਚੇਅਰਮੈਨ ਕੁਲਦੀਪ ਸਿੰਘ ਸਹੋਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਕ ਪਾਸੇ ਕਿਸਾਨ ਕਰਜ਼ੇ ਮਾਫ ਕਰਕੇ ਵਾਹ ਵਾਹ ਖੱਟਣ ਰਹੀ ਹੈ ਅਤੇ ਦੂਜੇ ਪਾਸੇ ਗ਼ਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਬਿਜਲੀ ਮਾਫੀ 'ਤੇ ਕੱਟ ਲਗਾ ਕੇ ਉਨ੍ਹਾਂ 'ਤੇ ਵਾਧੂ ਬੋਝ ਪਾ ਰਹੀ ਹੈ। ਜਿਸ ਕਾਰਨ ਦਲਿਤ ਸਮਾਜ ਅੰਦਰ ਰੋਸ ਪਾਇਆ ਜਾ ਰਿਹਾ ਹੈ। ਜੇਕਰ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਨਤੀਜੇ ਵਧੀਆ ਨਹੀਂ ਆਉਣਗੇ। ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਵਲੋਂ ਦਲਿਤ ਪਰਿਵਾਰਾਂ ਨੂੰ 200 ਬਿਜਲੀ ਯੂਨਿਟ ਪ੫ਤੀ ਮਹੀਨਾ ਬਿਲਕੁਲ ਮੁਫਤ ਦਿੱਤੀ ਜਾ ਰਹੀ ਸੀ, ਜਿਸ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਨੇ ਕੱਟ ਕੇ ਕੁੱਝ ਹੋਰ ਹੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨ ਵਿਰੋਧੀ ਨਹੀਂ, ਇਕ ਪਾਸੇ ਬਿਜਲੀ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ, ਦੂਜੇ ਪਾਸੇ ਕੁੱਝ ਯੂਨਿਟ ਮਿਲਣ 'ਤੇ ਵੀ ਕੱਟ ਲਗਾਇਆ ਜਾ ਰਿਹਾ ਹੈ। ਕੀ ਕਾਂਗਰਸ ਪਾਰਟੀ ਨੂੰ ਦਲਿਤਾਂ ਦੀਆਂ ਵੋਟਾਂ ਦੀ ਜ਼ਰੂਰਤ ਨਹੀਂ? ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਕੁੱਝ ਦਲਿਤ ਪਰਿਵਾਰ ਉਨ੍ਹਾਂ ਕੋਲ ਆਏ ਸਨ, ਜਿਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਭੇਜਿਆ 10-10 ਹਜ਼ਾਰ ਰੁਪਏ ਦਾ ਬਿੱਲ ਉਹ ਅਦਾ ਕਰਨ ਦੇ ਸਮਰੱਥ ਨਹੀਂ, ਪੂਰੇ ਮਾਮਲੇ ਨੂੰ ਜਾਣਨ ਤੋਂ ਬਾਅਦ ਪਤਾ ਲੱਗਾ ਕਿ ਕੈਪਟਨ ਸਰਕਾਰ ਵਲੋਂ ਦਲਿਤਾਂ ਨੂੰ ਮਿਲਣ ਵਾਲੀਆਂ ਮੁਫਤ 200 ਬਿਜਲੀ ਯੂਨਿਟ ਪ੫ਤੀ ਮਹੀਨਾ 'ਚ ਕਟੌਤੀ ਕਰਕੇ ਉੱਕਾ ਪੱਕਾ ਕਰਾਰ ਬਣਾ ਦਿੱਤਾ ਹੈ। ਜਿਸ ਨਾਲ ਗਰੀਬ ਪਰਿਵਾਰਾਂ ਤੇ ਬਿਜਲੀ ਦਾ ਵਾਧੂ ਬੋਝ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਲਿਤ ਪਰਿਵਾਰਾਂ ਨੂੰ ਬਿਜਲੀ ਮਾਫੀ ਪਹਿਲਾ ਦੀ ਤਰ੍ਹਾਂ ਹੀ ਦਿੱਤੀ ਜਾਵੇ। ਇਸ ਮੌਕੇ ਧਰਮਪਾਲ ਸਹੋਤਾ, ਡਾ. ਤਰਸੇਮ ਲਾਲ ਮੱਟੂ, ਰਜਿੰਦਰ ਕੁਮਾਰ ਗੋਗੀ, ਧਰਮਿੰਦਰ ਸਿੰਘ ਬਾੜਾ, ਗੁਰਦਰਸ਼ਨ ਸਿੰਘ ਸਿੱਧੂਪੁਰ ਆਦਿ ਮੌਜੂਦ ਸਨ।