ਫੋਟੋ 13ਐਮਏਐਨ17-ਪੀ

ਕੈਪਸ਼ਨ-ਸਰਦੂਲਗੜ੍ਹ ਤੋਂ ਵੈਨ ਰਵਾਨਾ ਕਰਦੇ ਹੋਏ ਡਾ. ਰੁਪਿੰਦਰ ਕੋਰ।

ਪੱਤਰ ਪੇ੫ਰਕ, ਸਰਦੂਲਗੜ੍ਹ : ਐੱਚਆਈਵੀ ਵਾਇਰਸ ਅਤੇ ਏਡਜ਼ ਸਬੰਧੀ ਜਨ ਜਾਗਰੂਕਤਾ ਅਭਿਆਨ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਹਣ ਲਾਲ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਪਿੰਡਾਂ 'ਚ ਸੁਚੇਤ ਕਰਨ ਲਈ ਵੈਨ ਭੇਜੀ ਗਈ। ਜਿਸ ਨੂੰ ਡਾਕਟਰ ਰੁਪਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਸਥਾਨਕ ਸਿਵਲ ਹਸਪਤਾਲ ਤੋਂ ਰਵਾਨਾ ਕੀਤਾ ਗਿਆ। ਇਸ ਦੌਰਾਨ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਏਡਜ਼ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਉਕਤ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵੈਨ ''ਚ ਐੱਲਈਡੀ ਤੇ ਲਘੂ ਫਿਲਮ ਸੰਬੋਧਨਾਂ ਤੇ ਪਾਠਕ ਸਮੱਗਰੀ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਵੈਨ ਦੇ ਨਾਲ ਲੈਬ ਟੈਕਨੀਸ਼ਨ ਤੇ ਕਾਊਂਸਲਰ ਵੀ ਮੌਜੂਦ ਰਹਿਣਗੇ, ਕੋਈ ਵੀ ਵਿਅਕਤੀ ਅਪਣਾ ਐਚਆਈਵੀ ਟੈਸਟ ਮੁਫ਼ਤ ਕਰਵਾ ਸਕਦਾ ਹੈ, ਰਿਪੋਰਟ ਤੇ ਵਿਅਕਤੀ ਦਾ ਨਾਮ ਪੂਰਨ ਰੂਪ ਵਿਚ ਗੁਪਤ ਰੱਖਿਆ ਜਾਵੇਗਾ। ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਰੋਜ਼ਾ ਯਾਤਰਾ ਦੌਰਾਨ ਸਰਦੂਲਗੜ੍ਹ, ਆਹਲੂਪੁਰ, ਖੈਰਾ ਕਲਾਂ, ਖੈਰਾ ਖੁਰਦ, ਝੰਡਾ ਕਲਾਂ, ਦੁੱਲੋਵਾਲ, ਲਾਲਿਆਂਵਾਲੀ, ਮੀਰਪੁਰ ਕਲਾਂ, ਸਰਦੂਲੇਵਾਲਾ ਅਤੇ ਕਰੰਡੀ ਵਿਖੇ ਏਡਜ਼ ਦੀ ਬਿਮਾਰੀ ਤੋਂ ਬਚਾਅ ਸਬੰਧੀ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਚੰਦ ਭੋਲੀੇ, ਹੰਸ ਰਾਜ, ਹੇਮਰਾਜ ਸ਼ਰਮਾ, ਸੁਖਦੇਵ ਸਿੰਘ, ਪਵਨ ਗਰਗ ਤੋਂ ਇਲਾਵਾ ਹਸਪਤਾਲ ਸਟਾਫ਼ ਹਾਜ਼ਰ ਸਨ।