ਅਮਨਦੀਪ ਸਿੰਘ ਮਾਝਾ, ਭਵਾਨੀਗੜ੍ਹ : ਅੱਜ ਸਥਾਨਿਕ ਪਿੰਡ ਚੰਨੋਂ ਵਿਖੇ ਸਟੂਡੈਂਟ ਰਾਇਲ ਫਾੳਂੂਡੇਸ਼ਨ ਪੰਜਾਬ ਵੱਲਂੋ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੰੂ ਬੂਟ-ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਫਾੳਂੂਡੇਸ਼ਨ ਦੇ ਪ੫ਧਾਨ ਦੀਪਕ ਸ਼ਰਮਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਚੰਨੋ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੰੂ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਬੂਟ ਜੁਰਾਬਾਂ ਤੇ ਕੋਟੀਆਂ ਦਿੱਤੀਆਂ ਗਈਆਂ ਹਨ¢ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੀ ਇਸੇ ਲੜੀ ਤਹਿਤ ਫਾੳਂੂਡੇਸ਼ਨ ਆਉਣ ਵਾਲੇ ਸਮਂੇ 'ਚ ਇਲਾਕੇ ਦੇ ਲੋੜਵੰਦ ਵਿਦਿਆਰਥੀਆਂ ਨੰੂ ਪੜ੍ਹਾਈ ਕਰਨ ਲਈ ਹਰ ਲੋੜੀਂਦਾ ਸਮਾਨ ਮੁਹੱਈਆ ਕਰਵਾਏਗੀ। ਸਕੂਲ ਦੇ ਪਿ੫ਸੀਪਲ ਗੁਰਜੀਤ ਸਿੰਘ ਨੇ ਫਾੳਂੂਡੇਸ਼ਨ ਸਮੂਹ ਮੈਂਬਰਾਂ ਵੱਲਂੋ ਕੀਤੇ ਗਏ ਕਾਰਜ ਦੀ ਸ਼ਲਾਘਾ ਕੀਤੀ ਤੇ ਫਾੳਂੂਡੇਸ਼ਨ ਦਾ ਧੰਨਵਾਦ ਕੀਤਾ। ਇਸ ਸਮੇ ਕਲੱਬ ਮੈਂਬਰ ਅਮਨ ਦਾਦੇਆਣ ਚੇਅਰਮੈਨ, ਸਤਨਾਮ ਕੈਲੇ , ਅਮਨਿੰਦਰ ਸਿੰਘ ਘੁਮਾਣ, ਲਵਪ੫ੀਤ ਕੈਲੇ, ਕਰਮਜੀਤ ਸਿੰਘ ਬਦੇਸ਼ਾ, ਗੁਲਾਬ ਸਿੰਘ, ਬਲਜਿੰਦਰ ਸਿੰਘ ਭਰਾਜ ਹਾਜ਼ਰ ਸਨ।¢