ਫੋਟੋ ਕੈਪਸ਼ਨ : ਸ਼੍ਰੀਰਾਮ ਮੰਦਰ ਕਮੇਟੀ ਦੇ ਮੈਂਬਰ ਸਮਾਗਮ ਸਮੇਂ।

ਫੋਟੋ ਫਾਈਲ,13ਐਸਐਨਡੀ-ਪੀ-8ਵਿਚ

ਕੇਵਲ ਸਿੰਘ,ਅਮਲੋਹ : ਭਗਵਾਨ ਸ਼੍ਰੀ ਰਾਮ ਮੰਦਰ ਵਿਖੇ ਸ਼੍ਰੀ ਰਾਮ ਚੰਦਰ ਜੀ ਦੇ ਵਿਆਹ ਦੀ ਵਰੇ੍ਹਗੰਢ ਮੰਦਰ ਕਮੇਟੀ ਵਲੋਂ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਰਾਮ ਭਗਤ ਡਾ. ਸਮਸ਼ੇਰ ਚੰਦ ਗੋਇਲ ਨੇ ਦੱਸਿਆ ਕਿ ਭਗਵਾਨ ਰਾਮ ਚੰਦਰ ਜੀ ਸੱਚ ਤੇ ਹੱਕ ਦੇ ਦੇਵਤਾ ਹਨ ਤੇ ਸਾਨੂੰ ਸਾਰਿਆਂ ਨੂੰ ਰਾਮ ਚੰਦਰ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਰਾਮ ਸੰਕੀਰਤਨ ਮੰਡਲੀ ਵਲੋਂ ਭਗਵਾਨ ਰਾਮ ਜੀ ਦੇ ਜੀਵਨ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਤੇ ਧਾਰਮਿਕ ਮਰਿਆਦਾ ਨਾਲ ਕੀਰਤਨ ਕਰਕੇ ਭਗਵਾਨ ਰਾਮ ਜੀ ਦੇ ਭਜਨ ਗਾਏ ਗਏ। ਇਸ ਮੌਕੇ ਸ਼ਿਵ ਕੁਮਾਰ, ਅਸ਼ੋਕ ਬਾਂਸਲ, ਸੋਹਨ ਲਾਲ ਅਬਰੋਲ, ਫਰੀਦ ਚੰਦ ਧੰਮੀ, ਸ਼ਿਵ ਗੋਇਲ, ਮਦਨ ਲਾਲ ਅਬਰੋਲ, ਦਰਸ਼ਨਾ ਦੇਵੀ ਤੇ ਸ਼ਹਿਰ ਵਾਸੀ ਮੌਜੂਦ ਸਨ।