ਫੋਟੋ 136 ਪੀ - ਕਾਂਗਰਸੀ ਆਗੂ ਸੂਬੇਦਾਰ ਰਾਮ ਸਿੰਘ ਦੀ ਅਰਥੀ 'ਤੇ ਤਿਰੰਗਾ ਚੜ੍ਹਾਉਂਦੇ ਹੋਏ ਤਰਸੇਮ ਮਿਨਹਾਸ, ਮਹੰਤ ਸੁਨੀਲ ਕੁਮਾਰ ਤੇ ਹੋਰ ਆਗੂ।

-

ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ :ਕਾਂਗਰਸ ਪਾਰਟੀ ਦੇ ਬਜ਼ੁਰਗ ਆਗੂ ਸਾਬਕਾ ਸੂਬੇਦਾਰ ਰਾਮ ਸਿੰਘ ਦਾ ਵੀਰਵਾਰ ਅਚਾਨਕ ਦਿਹਾਂਤ ਹੋ ਗਿਆ। ਹਲਕਾ ਮੁਕੇਰੀਆਂ ਦੇ ਪਿੰਡ ਨਾਹਰਪੁਰ ਵਾਸੀ ਸੂਬੇਦਾਰ ਰਾਮ ਸਿੰਘ ਕਾਂਗਰਸ ਕਮੇਟੀ ਮੁਕੇਰੀਆਂ ਦੇ ਕਿਰਿਆਸ਼ੀਲ ਆਗੂ ਸਨ ਤੇ ਉਨ੍ਹਾਂ ਲੰਮਾ ਸਮਾਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ। ਉਨ੍ਹਾਂ ਦਾ ਸੰਸਕਾਰ ਅੱਜ ਪਿੰਡ ਨਾਹਰਪੁਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਬਿਕਰਮ ਸਿੰਘ ਨੇ ਦਿਖਾਈ। ਇਸ ਸਮੇਂ ਮੰਗਲੇਸ਼ ਕੁਮਾਰ ਜੱਜ, ਮਹੰਤ ਸੁਨੀਲ ਕੁਮਾਰ, ਨਿਰਮਲ ਚੰਦ ਐੱਮਸੀ, ਮਾਸਟਰ ਸੇਵਾ ਸਿੰਘ, ਤਰਸੇਮ ਮਿਨਹਾਸ ਨੇ ਕਾਂਗਰਸ ਪਾਰਟੀ ਵੱਲੋਂ ਸੂਬੇਦਾਰ ਰਾਮ ਸਿੰਘ ਦੀ ਅਰਥੀ ਉੱਤੇ ਤਿਰੰਗਾ ਚੜ੍ਹਾਇਆ¢ ਇਸ ਸਮੇਂ ਬਲਵਿੰਦਰ ਸਿੰਘ ਬਿੰਦਾ, ਸੇਠ ਪੂਰਨ ਚੰਦ, ਰਾਕੇਸ਼ ਬਿੱਟੂ, ਸ਼ੇਰ ਸਿੰਘ ਚੱਕ, ਬਲਜਿੰਦਰ ਸਿੰਘ ਰਾਣਾ, ਰਾਮ ਕਿ੫ਸ਼ਨ, ਹੇਮੰਤ ਜੈਨ, ਸੁਰਿੰਦਰ ਕੁਮਾਰ ਸਿੱਕਾ, ਜਸਵੰਤ ਸਿੰਘ ਰੰਧਾਵਾ, ਡਾਕਟਰ ਬਹਾਦਰ ਸਿੰਘ ਮਾਨਸਰ, ਨੰਬਰਦਾਰ ਗੁਰਦਿਆਲ ਸਿੰਘ, ਨਰੋਤਮ ਸਿੰਘ ਸਾਬਾ, ਪ੫ਦੀਪ ਗੋਲਡੀ, ਅਸ਼ੋਕ ਉੱਪਲ ਸਮੇਤ ਹਲਕਾ ਮੁਕੇਰੀਆਂ ਦੇ ਸਮਾਜਿਕ ਤੇ ਰਾਜਨੀਤਕ ਆਗੂ ਹਾਜ਼ਰ ਸਨ।