ਫੋਟੋ-27ਫੋਟੋ ਕੈਪਸ਼ਨ:

ਚੇਅਰਮੈਨ ਜਸਬੀਰ ਸਿੰਘ ਬਾਰੀਆ ਨਾਲ ਉਮੀਦਵਾਰ ਸਤਨਾਮ ਸਿੰਘ, ਕਾਬਲ ਸਿੰਘ ਮੂਧਲ ਤੇ ਹੋਰ।

ਬਲਰਾਜ ਸਿੰਘ, ਵੇਰਕਾ : ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਇਕੋ ਇਕ ਪੰਚਾਇਤੀ ਪਿੰਡ ਮੂਧਲ ਵਿਖੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਸਬੀਰ ਸਿੰਘ ਬਾਰੀਆ ਚੇਅਰਮੈਨ ਦੀ ਅਗਵਾਈ ਹੇਠ ਸਤਨਾਮ ਸਿੰਘ ਮੂਧਲ ਨੂੰ ਸਰਬਸਮੰਤੀ ਨਾਲ ਕਾਂਗਰਸੀ ਉਮੀਦਵਾਰ ਐਲਾਨਣ ਬਾਅਦ ਨੁੱਕੜ ਮੀਟਿੰਗ ਕੀਤੀ। ਉਪਰੰਤ ਮੂਧਲ ਵਾਸੀਆਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਾਉਂਦਿਆਂ ਗੱਠਜੋੜ ਸਰਕਾਰ ਦੀ ਅਣਗਹਿਲੀ ਕਾਰਨ ਪਿਛਲੇ ਲਮੇ ਸਮੇ ਤੋਂ ਰੁਕੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੀਹਾਂ ਤੇ ਲਿਆਉਣ ਲਈ ਘਰ ਘਰ ਜਾ ਕੇ ਉਮੀਦਵਾਰ ਦੇ ਹੱਕ 'ਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਸਿੱਧਾ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਮੂਧਲ ਵਾਸੀਆਂ ਵੱਲੋਂ ਉਮੀਦਵਾਰ ਨੂੰ ਭਾਰੀ ਬਹੁਮਤਾਂ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ ਹੈ। ਜਸਬੀਰ ਸਿੰਘ ਬਾਰੀਆ ਨੇ ਕਿਹਾ ਕਿ ਭਾਜਪਾ ਦੇ ਗੜ੍ਹ ਸਮਝੇ ਜਾਂਦੇ ਦੇਸ਼ ਦੇ ਤਿੰਨ ਸੂਬਿਆਂ, ਰਾਜਸਥਾਨ, ਮੱਧ ਪ੫ਦੇਸ਼ ਤੇ ਛੱਤੀਸਗੜ੍ਹ ਨੂੰ ਜਿੱਤਣ ਬਾਦ ਕਾਂਗਰਸ ਜ਼ਿਲ੍ਹਾ ਪ੫ੀਸ਼ਦ ਤੇ ਬਲਾਕ ਸੰਮਤੀ ਦੀ ਤਰ੍ਹਾਂ ਪੰਚਾਇਤੀ ਚੋਣਾਂ ਵੀ ਸ਼ਾਨ ਨਾਲ ਜਿੱਤੇਗੀ। ਇਸ ਮੋਕੇ ਸਤਨਾਮ ਸਿੰਘ, ਕਾਬਲ ਸਿੰਘ, ਜਤਿੰਦਰ ਸਿੰਘ, ਗੁਰਿੰਦਰਬੀਰ ਸਿੰਘ, ਸਵਿੰਦਰ ਸਿੰਘ ਫੋਜੀ, ਸ਼ਮਸ਼ੇਰ ਸਿੰਘ ਸ਼ਾਹ, ਸੁਖਦੇਵ ਸਿੰਘ ਮੈਂਬਰ, ਗੁਲਜ਼ਾਰ ਸਿੰਘ, ਤਰਸੇਮ ਸਿੰਘ, ਲਵਪ੫ੀਤ ਸਿੰਘ, ਮਨਜੀਤ ਸਿੰਘ ਮੰਨਾ, ਹਰਜਿੰਦਰ ਸਿੰਘ ਸ਼ਾਹ, ਬਲਜਿੰਦਰ ਸਿੰਘ ਆਦਿ ਮੋਜੂਦ ਸਨ।