ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਵਿਦਿਆ ਵੈਲੀ ਸਕੂਲ ਵੱਲੋਂ ਦਿਨੋਂ ਦਿਨ ਵੱਧ ਰਹੀ ਰਿਸ਼ਵਤਖ਼ੋਰੀ ਪ੫ਤੀ ਦੇਸ਼ ਦੇ ਭਵਿਖ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਇਕ ਸੈਮੀਨਾਰ ਕਰਵਾਇਆ ਗਿਆ। ਇਸ ਦੇ ਨਾਲ ਹੀ ਰਿਸ਼ਵਤ ਤੇ ਕਰਾਰੀ ਸੱਟ ਮਾਰਦਾ ਹੋਇਆ ਇਕ ਨਾਟਕ ਦਾ ਮੰਚਨ ਵੀ ਕੀਤਾ ਗਿਆ। ਇਸ ਮੌਕੇ ਐਂਟੀ ਨੈਰੋਟਿਕ ਵਿਭਾਗ ਦੇ ਮਾਲਵਾ ਜ਼ੋਨ 1 ਦੇ ਇੰਚਾਰਜ ਸਿਮਰਨਜੀਤ ਸਿੰਘ ਬੈਂਸ ਅਤੇ ਐਂਟੀ ਨੈਰੋਟਿਕ ਵਿਭਾਗ ਦੇ ਮਾਲਵਾ ਜ਼ੋਨ 2 ਦੇ ਇੰਚਾਰਜ ਹਰਪ੫ੀਤ ਸਿੰਘ ਖ਼ਾਲਸਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨਾਲ ਰਿਸ਼ਵਤਖ਼ੋਰੀ ਖ਼ਿਲਾਫ਼ ਆਪਣੇ ਵਿਚਾਰ ਸਾਂਝੇ ਕੀਤੇ।

ਮੁੱਖ ਮਹਿਮਾਨ ਸਿਮਰਨਜੀਤ ਸਿੰਘ ਬੈਂਸ ਨੇ ਰਿਸ਼ਵਤਖ਼ੋਰੀ ਦੇ ਕਾਰਨਾਂ, ਜ਼ਰੂਰਤ ਅਤੇ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਜਦ ਕਿ ਹਰਪ੫ੀਤ ਸਿੰਘ ਖ਼ਾਲਸਾ ਨੇ ਰਿਸ਼ਵਤਖ਼ੋਰੀ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਦੇ ਅੰਜ਼ਾਮ ਸਬੰਧੀ ਆਂਕੜੇ ਸਾਂਝੇ ਕਰਦੇ ਹੋਏ ਇਸ ਦੇ ਪਰਿਵਾਰਕ ਅਤੇ ਸਮਾਜਿਕ ਤੌਰ 'ਤੇ ਹੋਣ ਵਾਲੇ ਨੁਕਸਾਨਾਂ ਨਾਲ ਜਾਣੂ ਕਰਵਾਇਆ।

ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰ੍ਹਾਂ ਨਾਲ ਦਿਨੋਂ ਦਿਨ ਰਿਸ਼ਵਤਖ਼ੋਰੀ ਵੱਧ ਰਹੀ ਹੈ। ਯਕੀਨਨ ਇਹ ਦੇਸ਼ ਦੀ ਤਰੱਕੀ ਲਈ ਘਾਤਕ ਹੈ। ਉਨ੍ਹਾਂ ਵਿੱਦਿਅਕ ਸੰਸਥਾਵਾਂ ਨੂੰ ਰਿਸ਼ਵਤਖ਼ੋਰੀ ਸਮੇਤ ਦੂਜੀਆਂ ਸਮਾਜਿਕ ਕੁਰੀਤੀਆਂ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣਾ ਸਮੇਂ ਦੀ ਲੋੜ ਦੱਸਦੇ ਹੋਏ ਵਿੱਦਿਅਕ ਸੰਸਥਾਵਾਂ ਨੂੰ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਨੂੰ ਇਕ ਆਦਰਸ਼ ਨਾਗਰਿਕ ਤਿਆਰ ਕਰਨ ਲਈ ਅੱਗੇ ਆਉਣ ਲਈ ਕਿਹਾ। ਅਖ਼ੀਰ ਵਿਚ ਨਾਟਕ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।