ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਇੰਡਸ ਪਬਲਿਕ ਸਕੂਲ, ਬਡਾਲਾ ਰੋਡ ਵੱਲੋਂ ਊਰਜਾ ਬਚਾਓ ਦਿਵਸ ਮੌਕੇ ਇਕ ਸੈਮੀਨਾਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਅਤੇ ਊਰਜਾ ਦੀ ਸੰਭਾਲ ਸਬੰਧੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਰੱਖੇ। ਇਸ ਦੇ ਨਾਲ ਹੀ ਵਿਦਿਆਰਥੀਆਂ ਦਰਮਿਆਨ ਊਰਜਾ ਬਚਾਓ ਵਿਸ਼ੇ 'ਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ।

ਇਸ ਮੌਕੇ ਸਕੂਲ ਦੇ ਪਿ੫ੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਕੁਦਰਤੀ ਊਰਜਾ ਦੇ ਨਵੇਂ ਅਤੇ ਦੁਬਾਰਾ ਵਰਤੋਂ ਵਿਚ ਆ ਸਕਣ ਵਾਲੇ ਸੋਮਿਆਂ ਦੇ ਵਿਸਥਾਰ ਲਈ ਲਾਮਬੰਦ ਹੋਣਾ ਚਾਹੀਦਾ ਹੈ , ਕਿਉਂ ਜੋ ਪੁਰਾਣੇ ਵਰਤੇ ਜਾ ਰਹੇ ਕੁਦਰਤੀ ਸੋਮੇ ਜਿਵੇਂ ਪੈਟਰੋਲੀਅਮ ਪਦਾਰਥ, ਕੋਇਲਾ ਆਦਿ ਦਿਨ-ਬ-ਦਿਨ ਘੱਟ ਹੋ ਰਹੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਭਾਰਤ ਕੁਦਰਤੀ ਸੋਮਿਆਂ ਰਾਹੀ ਊਰਜਾ ਬਣਾਉਣ ਵਿਚ ਵਿਸ਼ਵ ਲੀਡਰ ਬਣ ਸਕਦਾ ਹੈ ਕਿਉਂਕਿ ਕੁਦਰਤ ਨੇ ਭਾਰਤ ਨੂੰ ਹਰ ਥਾਂ 'ਤੇ ਕੁਦਰਤੀ ਸੋਮਿਆਂ ਦਾ ਤੋਹਫ਼ਾ ਦੇ ਨਿਵਾਜਿਆਂ ਹੋਇਆ ਹੈ। ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਸੀਐੱਸ ਚੀਮਾ ਅਤੇ ਮੈਨੇਜਰ ਕਰਨਲ (ਰਿਟਾ.) ਐੱਸਪੀਐੱਸ ਚੀਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵ ਪੱਧਰ ਤੇ ਟੈਕਨੌਲੋਜੀ ਵਿਚ ਸੁਧਾਰ ਹੋ ਰਿਹਾ ਹੈ ਅਤੇ ਨਵੀਆਂ ਤਕਨੀਕਾਂ ਰਾਹੀ ਕੁਦਰਤੀ ਸੋਮੇ ਜਿਵੇਂ ਸੂਰਜੀ ਊਰਜਾ, ਹਵਾ, ਪਾਣੀ, ਗੋਬਰ ਗੈੱਸ, ਉਦਯੋਗਿਕ ਤੇ ਘਰੇਲੂ ਕਚਰਾ ਆਦਿ ਦੀ ਸਹੀ ਵਰਤੋਂ ਕਰਕੇ ਦੇਸ਼ ਵਿਚ ਬਿਜਲੀ ਦਾ ਉਤਪਾਦਨ ਵਧਾਇਆਂ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਲੋੜ ਨਾ ਹੋਣ ਤੇ ਬਿਜਲੀ ਦੇ ਉਪਕਰਨਾਂ ਨੂੰ ਬੰਦ ਬਿਜਲੀ ਬਚਾਉਣ ਦੀ ਸਲਾਹ ਦਿੰਦੇ ਹੋਏ ਬਿਜਲੀ ਦੀ ਵਰਤੋਂ ਘੱਟ ਕਰਨ ਅਤੇ ਦਿਨ ਦੇ ਸਮੇਂ ਸੂਰਜੀ ਰੌਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਪ੫ੇਰਨਾ ਦਿੱਤੀ। ਇਸ ਮੌਕੇ ਵਿਦਿਆਰਥੀਆਂ ਦਰਮਿਆਨ ਕਰਵਾਏ ਗਏ ਪੇਂਟਿੰਗ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।