------

ਸਰਬਸੰਮਤੀ ਨਾਲ ਸਰਪੰਚ ਬਣਾਉਣ ਦੀ ਗੱਲ ਨਾ ਲੱਗੀ ਕਿਸੇ ਵੀ ਸਿਰੇ ਬੰਨ੍ਹੇ

ਕੈਪਸ਼ਨ-ਪਿੰਡ ਭਿੰਡਰ ਖੁਰਦ ਵਿਖੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਸਰਬਸਮੰਤੀ ਨਾਲ ਸਰਪੰਚ ਚੁਣਨ ਲਈ ਪ੫ੇਰਿਤ ਕਰਦੇ ਹੋਏ।

ਨੰਬਰ : 13 ਮੋਗਾ 19 ਪੀ

ਨਛੱਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ : ਜਿਵੇਂ ਜਿਵੇਂ ਪੰਚਾਇਤੀ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਪੰਚੀ ਤੇ ਸਰਪੰਚੀ ਦੀ ਚੋਣ ਲੜਨ ਲਈ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਆਪਣੀਆਂ ਸਰਗਰਮੀਆਂ ਤੇਜ ਕਰ ਦਿੱਤੀਆ ਹਨ ਅਤੇ ਕੁਝ ਕੁ ਪਿੰਡਾਂ ਦੇ ਲੋਕਾਂ ਨੇ ਪਹਿਲਕਦਮੀ ਕਰਦਿਆਂ ਸਰਬਸੰਮਤੀ ਨਾਲ ਸਰਪੰਚ ਚੁਣ ਲਏ ਹਨ। ਇਸੇ ਲੜੀ ਤਹਿਤ ਪਿੰਡ ਭਿੰਡਰ ਖੁਰਦ ਦਾ ਸਰਬਸੰਮਤੀ ਨਾਲ ਸਰਪੰਚੀ ਦਾ ਉਮੀਦਵਾਰ ਚੁਣਨ ਲਈ ਕਾਂਗਰਸੀ ਵਰਕਰਾਂ ਦਾ ਇਕੱਠ ਕੀਤਾ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵੀ ਸ਼ਾਮਿਲ ਹੋਏ। ਪਿੰਡ ਦੀ ਸਰਪੰਚੀ ਲਈ ਤਿੰਨ ਉਮੀਦਵਾਰਾਂ ਨੇ ਕਾਂਗਰਸ ਪਾਰਟਂੀ ਵੱਲੋਂ ਚੋਣ ਲੜਨ ਦੀ ਇੱਛਾ ਪ੫ਗਟ ਕੀਤੀ ਪਰ ਤਿੰਨਾਂ ਵਿਚੋਂ ਕਿਸੇ ਵੀ ਉਮੀਦਵਾਰ ਦੇ ਪਾਰਟੀ ਵਰਕਰਾਂ ਦੀ ਆਪਸੀ ਸਹਿਮਤੀ ਨਹੀਂ ਬਣ ਸਕੀ। ਸਥਿਤੀ ਉਸ ਵਕਤ ਗੰਭੀਰ ਬਣ ਗਈ ਜਦੋਂ ਹਲਕਾ ਵਿਧਾਇਕ ਤੋਂ ਆਪਣੇ ਆਪਣੇ ਚਾਹਵਾਨ ਉਮੀਦਵਾਰਾਂ ਨੂੰ ਥਾਪੜਾ ਦਿਵਾਉਣ ਲਈ ਵਰਕਰ ਆਪਸ ਵਿੱਚ ਉਲਝ ਗਏ ਅਤੇ ਗੱਲ ਹੱਥੋਪਾਈ ਤੋਂ ਲੈ ਕੇ ਲੱਫੜੋ-ਲੱਫੜੀ ਤੱਕ ਪਹੰੁਚ ਗਈ। ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਬੜੀ ਹੀ ਮੁਸ਼ਕਿਲ ਨਾਲ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਉਹਨਾਂ ਨੇ ਪਿੰਡ ਦਾ ਸਰਪੰਚ ਸਰਬਸਮੰਤੀ ਨਾਲ ਚੁਣਨ ਲਈ ਪ੫ੇਰਿਤ ਕੀਤਾ ਪਰ ਗੱਲ ਸਿਰੇ ਨਾ ਲੱਗ ਸਕੀ।