ਫੋਟੋ 144 ਪੀ - ਟਾਂਡਾ ਦੇ ਹਸਪਤਾਲ ਚੌਂਕ 'ਚ ਰੋਸ ਮੁਜ਼ਾਹਰਾ ਕਰਦੇ ਹੋਏ ਸਿੰਘ ਜਥੇਬੰਦੀਆਂ ਦੇ ਆਗੂ।

-

ਸੁਰਿੰਦਰ ਿਢੱਲੋਂ , ਟਾਂਡਾ ਉੜਮੁੜ : ਹਲਕਾ ਉੜਮੁੜ ਟਾਂਡਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਸ਼੫ੋਮਣੀ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਤੇ ਸਿੰਘ ਯੂਥ ਆਫ ਪੰਜਾਬ ਦੇ ਪ੫ਧਾਨ ਨੌਵਲਜੀਤ ਸਿੰਘ ਦੀ ਅਗਵਾਈ ਬੇਅਦਬੀ ਦੇ ਦੋਸ਼ੀਆਂ ਪ੫ਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ, ਵਿਕਰਮਜੀਤ ਸਿੰਘ ਮਜੀਠੀਆ , ਸੁਮੇਧ ਸੈਣੀ ਤੇ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਦਵਾਉਣ ਲਈ ਪੂਰੇ ਟਾਂਡਾ ਸ਼ਹਿਰ 'ਚ ਰੋਸ ਮਾਰਚ ਕੱਿਢਆ ਤੇ ਟਾਂਡਾ ਦੇ ਹਸਪਤਾਲ ਚੌਂਕ 'ਚ ਟਰੈਫਿਕ ਜਾਮ ਕਰਕੇ ਪ੫ਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਹ ਰੋਸ ਮਾਰਚ ਗੁਰਦੁਆਰਾ ਦਾਰਾਪੁਰ ਬਾਈਪਾਸ ਤੋਂ ਆਰੰਭ ਹੋ ਕੇ ਟਾਂਡਾ ਸ਼ਹਿਰ 'ਚੋਂ ਦੀ ਹੁੰਦਾ ਹੋਇਆ ਹਸਪਤਾਲ ਚੌਂਕ ਟਰੈਫਿਕ ਜਾਮ ਤੇ ਰੋਸ ਮੁਜ਼ਾਹਰੇ ਤੋਂ ਬਾਅਦ ਖ਼ਤਮ ਹੋਇਆ।

ਇਸ ਮੌਕੇ ਬੋਲਦਿਆਂ ਸ਼੫ੋਮਣੀ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਮਾਸਟਰ ਕੁਲਦੀਪ ਸਿੰਘ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਇਹ ਸਾਬਿਤ ਹੋ ਚੁੱਕਾ ਹੈ ਕਿ ਬਰਗਾੜੀ ਵਿਖੇ ਸ੫ੀ ਗੁਰੂ ਗ੫ੰਥ ਸਾਹਿਬ ਦੀ ਬੇਅਦਬੀ ਸਿਰਸੇ ਵਾਲੇ ਗੁਰਮੀਤ ਰਾਮ ਰਹੀਮ ਦੇ ਗੁਰਗਿਆਂ ਨੇ ਕੀਤੀ ਸੀ ਤੇ ਇਸ 'ਚ ਪ੫ਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਸੀ। ਇਸ ਲਈ ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਕੋਟਕਪੂਰਾ ਵਿਖੇ ਸ਼ਾਂਤਮਈ ਰੋਸ ਮਾਰਚ ਕਰਦਿਆਂ ਸਿੱਖ ਸੰਗਤਾਂ ਤੇ ਉਸ ਵੇਲੇ ਦੇ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਦੇ ਕਹਿਣ ਤੇ ਸੁਮੇਧ ਸੈਣੀ ਨੇ ਸ਼ਰੇਆਮ ਗੋਲੀਆਂ ਚਲਾਈਆਂ ਤੇ ਦੋ ਸਿੰਘ ਸ਼ਹੀਦ ਹੋਏ ਤੇ ਕਈ ਜ਼ਖ਼ਮੀ ਹੋਏ। ਹੁਣ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇਹ ਸਾਬਤ ਹੋ ਗਿਆ ਕਿ ਦੋਸ਼ੀ ਕੌਣ ਹਨ। ਇਸ ਸੂਬਾ ਸਰਕਾਰ ਬੇਅਦਬੀ ਦੇ ਦੋਸ਼ੀਆਂ ਖਿਲਾਫ ਪਰਚੇ ਦਰਜ ਕਰੇ ਤੇ ਉਨ੍ਹਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ।

ਇਸ ਮੌਕੇ ਕੁਲਦੀਪ ਸਿੰਘ , ਦਵਿੰਦਰ ਸਿੰਘ ਸਤਿਕਾਰ ਕਮੇਟੀ , ਨੌਵਲਜੀਤ ਸਿੰਘ , ਗੁਰਨਾਮ ਸਿੰਘ , ਹਰਮਿੰਦਰ ਸਿੰਘ , ਭਾਈ ਸੁਲੱਖਣ ਸਿੰਘ , ਮਾਸਟਰ ਦਵਿੰਦਰ ਸਿੰਘ , ਅਮਰੀਕ ਸਿੰਘ , ਸੁਰਿੰਦਰ ਭਟਨੂਰਾ , ਬਲਜੀਤ ਸਿੰਘ , ਸੁਰਿੰਦਰ ਸਿੰਘ , ਗੁਰਮੀਤ ਸਿੰਘ , ਦਵਿੰਦਰ ਸਿੰਘ , ਕਰਨੈਲ ਸਿੰਘ , ਮਹਿੰਦਰ ਸਿੰਘ , ਭੁਪਿੰਦਰ ਸਿੰਘ , ਜਗਤਾਰ ਸਿੰਘ , ਹਰਜਿੰਦਰ ਸਿੰਘ ਤੇ ਦਲਜੀਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।